• globalnewsnetin

ਕਾਰਗਿਲ ਯੁੱਧ ਦੌਰਾਨ ਮਸਕੋਹ ਘਾਟੀ ਰਣਨੀਤਕ ਨਜ਼ਰੀਏ ਤੋਂ ਕਾਫ਼ੀ ਮਹੱਤਵਪੂਰਨ ਸੀ: ਬਿ੍ਰਗੇ. ਉਮੇਸ਼ ਸਿੰਘ ਬਾਵਾ


ਚੰਡੀਗੜ, : 1999 ਦੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਬਿ੍ਰਗੇਡੀਅਰ ਉਮੇਸ ਸਿੰਘ ਬਾਵਾ ਦੀ ਕਮਾਂਡ ਅਧੀਨ ਸੀ ਅਤੇ ਉਹਨਾਂ ਦੀ ਯੂਨਿਟ ਨੇ ਮਸਕੋਹ ਘਾਟੀ ਵਿਚ 4875 ਪੁਆਇੰਟ ਦੇ ਹਿੱਸੇ ਪਿੰਪਲ ਕੰਪਲੈਕਸ ‘ਤੇ ਕਬਜੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਬਿ੍ਰਗੇਡੀਅਰ ਬਾਵਾ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ, ਇਕ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ“ ਲਿਖੀ।

ਇਸ ਵਾਰ ਵਰਚੁਅਲ ਤੌਰ ‘ਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਚੌਥੇ ਭਾਗ ਦੇ ਉਦਘਾਟਨੀ ਦਿਨ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ“ ਉੱਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਇਸ ਵਿਚਾਰ ਵਟਾਂਦਰੇ ਦਾ ਸੰਚਾਲਨ ਐਚ.ਟੀ. ਦੇ ਰੈਜੀਡੈਂਟ ਐਡੀਟਰ ਸ੍ਰੀ ਰਮੇਸ ਵਿਨਾਇਕ ਵਲੋਂ ਕੀਤਾ ਗਿਆ ਅਤੇ ਹੋਰ ਭਾਗੀਦਾਰਾਂ ਵਿਚ ਮੇਜਰ ਜਨਰਲ ਅਮਰਜੀਤ ਸਿੰਘ ਅਤੇ ਇੰਡੀਅਨ ਐਕਸਪ੍ਰੈਸ ਦੇ ਰੈਜੀਡੈਂਟ ਐਡੀਟਰ ਸ੍ਰੀਮਤੀ ਮਨਰਾਜ ਗਰੇਵਾਲ ਸਰਮਾ ਸਾਮਲ ਸਨ।

ਬਿ੍ਰਗੇ. ਉਮੇਸ ਸਿੰਘ ਬਾਵਾ ਵਲੋਂ ਲਿਖੀ ਇਹ ਪੁਸਤਕ ‘ਮਸਕੋਹ ਵਾਰੀਅਰਜ‘ ਦੀਆਂ ਜੰਗੀ ਕਹਾਣੀਆਂ ਦਾ ਪ੍ਰਮਾਣਿਤ ਬਿਰਤਾਂਤ ਹੈ, ਜਿਹਨਾਂ ਨੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਦੀ ਕਮਾਂਡ ਕੀਤੀ ਅਤੇ ਜਿਹਨਾਂ ਨੂੰ 1999 ਵਿਚ ਮਸਕੋਹ ਘਾਟੀ ਵਿਚ ਆਪਣੀ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਸ੍ਰੀ ਰਮੇਸ ਵਿਨਾਇਕ ਨੇ ਦੱਸਿਆ ਕਿ ਕਾਰਗਿਲ ਜੰਗ ਦੌਰਾਨ, ਉਹਨਾਂ ਨੇ ਇਸ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਇੰਡੀਆ ਟੂਡੇ ਲਈ ਰਿਪੋਰਟ ਕੀਤੀ ਸੀ। ਉਹਨਾਂ ਦੱਸਿਆ ਕਿ ਇਹ ਕਿਤਾਬ ਇਸ ਢੰਗ ਨਾਲ ਲਿਖੀ ਗਈ ਹੈ ਕਿ ਜੇਕਰ ਕੋਈ ਇਸ ਨੂੰ ਪੜਨਾ ਸ਼ੁਰੂ ਕਰਦਾ ਹੈ, ਤਾਂ ਇਸਨੂੰ ਖਤਮ ਕਰਨ ਤੋਂ ਪਹਿਲਾਂ ਕੋਈ ਨਹੀਂ ਰੁੱਕ ਸਕਦਾ।

ਬਿ੍ਰਗੇ. ਬਾਵਾ ਨੇ ਦੱਸਿਆ ਕਿ ਇਸ ਪੁਸਤਕ ਨੂੰ ਲਿਖਣ ਦਾ ਮੁੱਖ ਉਦੇਸ ਆਉਣ ਵਾਲੀਆਂ ਪੀੜੀਆਂ ਲਈ ਯੁੱਧ ਦੇ ਤਜ਼ਰਬੇ ਸਾਂਝੇ ਕਰਨਾ ਹੈ ਤਾਂ ਕਿ ਜਦੋਂ ਨਵੀਂਆਂ ਲੜਾਈਆਂ ਸੁਰੂ ਅਤੇ ਖਤਮ ਹੋਣਗੀਆਂ, ਅਜਿਹੇ ਮਹੱਤਵਪੂਰਣ ਸਬਕ “ਖੂਨ ਨਾਲ ਮੁੜ ਲਿਖਣੇ-ਸਿਖਣੇ” ਨਹੀਂ ਪੈਣਗੇ। ਉਨਾਂ ਕਿਹਾ ਕਿ ਇਹ ਕਿਤਾਬ ਦਰਸਾਏਗੀ ਕਿ ਕਾਰਗਿਲ ਯੁੱਧ ਦੌਰਾਨ ਅਸੀਂ ਜੋ ਗਲਤੀਆਂ ਕੀਤੀਆਂ ਸਨ ਉਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਅਤੇ ਇਹ ਕਿਤਾਬ ਦੁਨੀਆਂ ਨੂੰ 17 ਜਾਟ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਬਾਰੇ ਦੱਸਣ ਦਾ ਇਕ ਜ਼ਰੀਆ ਹੈ। ਉਨਾਂ ਇਹ ਵੀ ਦੱਸਿਆ ਕਿ ਇਹ ਕਿਤਾਬ ਤਾਲਾਬੰਦੀ ਕਾਰਨ ਖਾਲੀ ਸਮੇਂ ਦੌਰਾਨ ਲਿਖੀ ਗਈ ਹੈ।

ਮੇਜਰ ਜਨਰਲ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਬਿ੍ਰਗੇ. ਬਾਵਾ ਵਲੋਂ ਲਿਖੀ ਗਈ ਹੈ, ਜੋ ਕਾਰਗਿਲ ਯੁੱਧ ਦੌਰਾਨ ਲੜਾਈ ਦੇ ਮੈਦਾਨ ਵਿਚ ਸਨ ਅਤੇ ਜਿਹਨਾਂ ਨੇ ਕਾਰਗਿਲ ਜੰਗ ਦੌਰਾਨ ਗੋਲੀਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਉਹਨਾਂ ਕਿਹਾ ਕਿ ਇਹ ਪੁਸਤਕ ਅਸਲ ਵਿਚ ਕਾਰਗਿਲ ਜੰਗ ਦੀਆਂ ਅਸਲ ਘਟਨਾਵਾਂ ਦਾ ਪਹਿਲਾ ਹੱਥ ਲਿਖਤ ਬਿਰਤਾਂਤ ਹੈ। ਉਹਨਾਂ ਕਿਹਾ ਕਿ ਕਈ ਵਾਰ, ਜੋ ਲੋਕ ਸੈਨਿਕ ਇਤਿਹਾਸ ਲਿਖਦੇ ਹਨ, ਉਹ ਵਿਅਕਤੀਗਤ ਤੌਰ ‘ਤੇ ਲੜਾਈ ਵਿਚ ਸ਼ਾਮਲ ਨਹੀਂ ਹੁੰਦੇ ਅਤੇ ਇਹ ਲਿਖਤਾਂ ਅਸਲ ਬਿਰਤਾਂਤ ਨਹੀਂ ਹੁੰਦੀਆਂ। ਪਰ ਇਹ ਕਿਤਾਬ ਇਸ ਗੱਲ ਸਬੰਧੀ ਅਸਲ ਵੇਰਵਾ ਦਿੰਦੀ ਹੈ ਕਿ ਉਸ ਦੌਰਾਨ ਮਸਕੋਹ ਘਾਟੀ ਵਿਚ ਕੀ ਹੋਇਆ ਸੀ।

ਸ੍ਰੀਮਤੀ ਮਨਰਾਜ ਗਰੇਵਾਲ ਸਰਮਾ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਇਕ ਅਜਿਹਾ ਅਧਿਆਇ ਵੀ ਹੈ ਜਿਸ ਬਾਰੇ ਯੁੱਧ ਦੀ ਰਿਪੋਰਟ ਕਰਨ ਵਾਲੇ ਮੀਡੀਆ ਨੂੰ ਪਤਾ ਹੋਣਾ ਚਾਹੀਦਾ ਹੈ। ਬਿ੍ਰਗੇ. ਬਾਵਾ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਬਹੁਤ ਸਾਰੇ ਮੀਡੀਆ ਕੁਝ ਹੋਰ ਖੇਤਰਾਂ ਨੂੰ ਕਵਰ ਕਰ ਰਹੇ ਸਨ, ਪਰ ਮਸਕੋਹ ਘਾਟੀ ਅੰਦਰੂਨੀ ਅਤੇ ਰਣਨੀਤਕ ਤੌਰ ‘ਤੇ ਸਥਿਤ ਸੀ। ਉਹਨਾਂ ਦੱਸਿਆ, “ਮਸਕੋਹ ਘਾਟੀ ਵਿੱਚ ਸਾਡੀ ਸਫ਼ਲਤਾ ਦਾ ਕਾਰਨ ਇਹ ਸੀ ਕਿ ਮੇਰੀ ਟੁਕੜੀ ਪਹਿਲਾਂ ਹੀ ਸਥਿਤੀ ਦੇ ਅਨੁਕੂਲ ਸੀ ਕਿਉਂ ਜੋ ਮੇਰੀ ਟੁਕੜੀ ਇਕ ਉੱਚਾਈ ਵਾਲੇ ਖੇਤਰ ਵਿੱਚ ਸਥਿਤ ਸੀ। ਇਸ ਤਰਾਂ, ਮੇਰੀ ਟੁਕੜੀ ਇਸ ਦਾ ਫਾਇਦਾ ਮਿਲਿਆ ਅਤੇ ਅਸੀਂ ਦੁਸ਼ਮਣਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ।”

ਬਿ੍ਰਗੇਡੀਅਰ ਬਾਵਾ ਨੇ ਅੱਗੇ ਕਿਹਾ ਕਿ ਦੁਸ਼ਮਣ ਤਿੰਨ ਵੱਖ-ਵੱਖ ਦਿਸਾਵਾਂ ਤੋਂ ਘਿਰਿਆ ਹੋਇਆ ਸੀ ਅਤੇ ਉਨਾਂ ਦੀਆਂ ਫੌਜਾਂ ਨੇ ਤਿੰਨ ਵੱਖ ਵੱਖ ਦਿਸਾਵਾਂ ਤੋਂ ਕਈ ਵਿਕਲਪਾਂ ਵਾਲਾ ਇਕ ਪੱਕਾ ਅਧਾਰ ਸਥਾਪਤ ਕੀਤਾ ਸੀ। ਉਨਾਂ ਕਿਹਾ “ਪੱਛਮੀ ਰਸਤੇ ਦਾ ਇਸਤੇਮਾਲ ਦੁਸ਼ਮਣ ਨੂੰ ਚਕਮਾ ਦੇਣ ਲਈ ਕੀਤਾ ਗਿਆ, ਜਦੋਂਕਿ ਸੈਨਿਕਾਂ ਨੇ ਅਸਲ ਵਿੱਚ ਦੱਖਣ ਅਤੇ ਦੱਖਣ-ਪੂਰਬੀ ਦਿਸ਼ਾ ਤੋਂ ਹਮਲਾ ਕਰਨ ਦਾ ਫੈਸਲਾ ਕੀਤਾ ਸੀ। ਚਕਮਾ ਦੇਣ ਦੀ ਇਸ ਯੋਜਨਾ ਕਰਕੇ ਹੀ ਦੁਸਮਣ ਨੂੰ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਕਿਸ ਪਾਸੇ ਤੋਂ ਹੋ ਰਿਹਾ ਹੈ ਅਤੇ ਇਹ ਸਾਡੇ ਲਈ ਕਾਫ਼ੀ ਮਦਦਗਾਰ ਸਾਬਤ ਹੋਇਆ।

ਮੇਜਰ ਜਨਰਲ ਅਮਰਜੀਤ ਸਿੰਘ ਨੇ ਕਿਹਾ ਕਿ ਕਾਰਗਿਲ ਯੁੱਧ 16000 ਫੁੱਟ ਦੀ ਉਚਾਈ ’ਤੇ ਲੜਿਆ ਜਾ ਰਿਹਾ ਸੀ, ਜਿੱਥੇ ਇਕ ਕਦਮ ਵੀ ਚੁੱਕਣਾ ਬਹੁਤ ਮੁਸ਼ਕਿਲ ਹੈ। ਉਨਾਂ ਕਿਹਾ ਕਿ “ਅਸੀਂ ਸਾਡੇ ਜਵਾਨਾਂ ਦੇ ਹੌਸਲੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ, ਜੋ ਇੰਨੀ ਉਚਾਰੀ ’ਤੇ ਵੀ ਬਹਾਦਰੀ ਨਾਲ ਲੜੇ ਅਤੇ ਜਿੱਤੇ ਵੀ।

ਬਿ੍ਰਗੇਡੀਅਰ ਉਮੇਸ਼ ਸਿੰਘ ਬਾਵਾ ਨੇ ਇਹ ਵੀ ਦੱਸਿਆ ਕਿ ਉਨਾਂ ਨੇ ਕਿਤਾਬ ਵਿੱਚ ਵੀ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਕਿਸੇ ਵੀ ਯੁੱਧ ਵਿੱਚ ਨਿਗਰਾਨੀ ਤੇ ਚੌਕਸੀ ਸਭ ਤੋਂ ਮਹੱਤਵਪੂਰਨ ਹੁੰਦੀ ਹੈ, ਅਤੇ ਸਾਲਾਂ ਦੌਰਾਨ ਸਾਡੀ ਯੋਗਤਾ ਵਿੱਚ ਸੁਧਾਰ ਹੋਇਆ ਹੈ ਅਤੇ ਬਹੁਤ ਸਾਰੇ ਉਪਕਰਣ ਖਰੀਦੇ ਗਏ ਹਨ। ਉਨਾਂ ਕਿਹਾ ਕਿ ਬਿਹਤਰ ਚੌਕਸੀ ਤੇ ਨਿਗਰਾਨੀ ਰੱਖਣ ਵਾਲੇ ਦੇਸ਼ ਨੂੰ ਆਪਣੇ ਵਿਰੋਧੀ ਨਾਲੋਂ ਹਮੇਸ਼ਾ ਜ਼ਿਆਦਾ ਫਾਇਦਾ ਹੁੰਦਾ ਹੈ।

ਉਨਾਂ ਨੇ ਮੀਡੀਆ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਾਡੇ ਦੇਸ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੀ ਰਿਪੋਰਟ ਕਰਨਾ ਹੈ ਅਤੇ ਕੀ ਨਹੀਂ। ਮੀਡੀਆ ਅਤੇ ਸੈਨਾ ਨੂੰ ਸੈਨਿਕਾਂ ਅਤੇ ਆਮ ਨਾਗਰਿਕਾਂ ਦਾ ਮਨੋਬਲ ਉੱਚਾ ਰੱਖਣ ਲਈ ਹਮੇਸ਼ਾ ਮਿਲ ਕੇ ਚੱਲਣਾ ਚਾਹੀਦਾ ਹੈ। ਗਲਤ ਚੀਜ਼ਾਂ ਦੀ ਰਿਪੋਰਟਿੰਗ ਯੁੱਧ ਦੇ ਖਤਮ ਹੋਣ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਯੁੱਧ ਦੌਰਾਨ।

ਉਨਾਂ ਅੱਗੇ ਸਾਂਝਾ ਕੀਤਾ ਕਿ ਇਹ ਕਿਤਾਬ ਕਾਰਗਿਲ ਦੇ ਬਹੁਤ ਹੀ ਚੁਣੌਤੀਪੂਰਨ ਉਚਾਈ ਵਾਲੇ ਖੇਤਰ ਵਿੱਚ ਬਹਾਦਰੀ, ਹਾਸੇ-ਮਜਾਕ, ਭਾਵਨਾਵਾਂ, ਵੱਡੇ ਨੁਕਸਾਨਾਂ ਅਤੇ ਕੜੀ ਮਿਹਨਤ ਨਾਲ ਹਾਸਲ ਕੀਤੀਆਂ ਜਿੱਤਾਂ ਦੇ ਕਿੱਸਿਆਂ ’ਤੇ ਝਾਤ ਪਵਾਉਂਦੀ ਹੈ ਜਿੱਥੇ ਬਹੁਤਿਆਂ ਨੇ ਇਹ ਮੰਨ ਲਿਆ ਸੀ ਕਿ ਮਿਸ਼ਨ ਕਾਮਯਾਬ ਨਹੀਂ ਹੋਵੇਗਾ।

 Global Newsletter

  • Facebook
  • social-01-512
  • Twitter
  • LinkedIn
  • YouTube