top of page
  • globalnewsnetin

ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਚ ਤੇਜੀ : ਲਾਲ ਚੰਦ ਕਟਾਰੂਚੱਕ


ਚੰਡੀਗੜ੍ਹ, : ਰਾਜ ਸਰਕਾਰ ਵੱਲੋਂ ਖਰੀਫ ਸੀਜ਼ਨ 2022-23 ਦੌਰਾਨ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ/ਚੌਲ ਪੰਜਾਬ ਰਾਜ ਵਿੱਚ ਲਿਆ ਕੇ ਵੇਚਣ ਅਤੇ ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਚ ਤੇਜੀ ਲਿਆਂਦੇ ਹੋਏ, ਅੱਜ 2 ਟਰੱਕ ਜਬਤ ਕਰਦੇ ਹੋਏ ਫੌਜਦਾਰੀ ਕਾਰਵਾਈ ਕੀਤੀ ਗਈ ਹੈ, ਤਾਂ ਜੋ ਝੋਨੇ/ ਚੌਲਾਂ ਦੀ ਰੀਸਾਇਕਲਿੰਗ ਨੂੰ ਰੋਕਿਆ ਜਾ ਸਕੇ। ਇਸ ਸਿਲਸਿਲੇ ਤਹਿਤ ਸੁਖਜੀਵਨ ਸਿੰਘ, ਸਕੱਤਰ ਮਾਰਕਿਟ ਕਮੇਟੀ ਸੰਗਤ ਦੁਆਰਾ ਮੈਸ: ਐਸ.ਕੇ ਬ੍ਰਦਰਜ਼ ਟਰੇਡਿੰਗ ਕੰਪਨੀ, ਅਕਰਬਪੁਰ ਉੱਤਰ ਪ੍ਰਦੇਸ਼, ਮੌਜੂਦਾ ਪਤਾ ਸੌਰਵ ਇੰਡਸਟਰੀਜ਼, ਦੁਕਾਨ ਨੰ 102, ਨਵੀਂ ਅਨਾਜ ਮੰਡੀ, ਹਾਂਸੀ, ਹਿਸਾਰ, ਹਰਿਆਣਾ ਵਲੋਂ ਬੀ.ਸੀ.ਐਲ ਇੰਡਸਟਰੀਜ਼ ਸੰਗਤ ਕਲਾਂ ਜਿਲਾ ਬਠਿੰਡਾ ਨੂੰ ਭੇਜੇ ਚੌਲਾਂ ਦੇ 2 ਟਰੱਕਾਂ, ਜਿੰਨਾਂ ਪਾਸ ਲੋੜੀਂਦੀ ਕਾਗਜਾਤ ਨਹੀਂ ਸਨ, ਨੂੰ ਅੰਤਰ-ਰਾਜੀ ਬੈਰੀਅਰ ਤੋਂ ਮੌਕੇ ਤੇ ਫੜਦਿਆਂ ਏ.ਐਸ.ਆਈ, ਸੰਗਤ ਦੇ ਹਵਾਲੇ ਕੀਤਾ ਗਿਆ ਅਤੇ ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 420, 120 ਬੀ ਥਾਣਾ ਸੰਗਤ ਜਿਲ੍ਹਾ ਬਠਿੰਡਾ ਵਿਖੇ ਐਫ ਆਈ ਆਰ ਨੰ. 0166 ਮਿਤੀ 01-11-2022 ਦਰਜ ਕਰਵਾਈ ਗਈ।


ਇਹ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਦੇ ਨਾਲ ਉਨ੍ਹਾਂ ਪਾਸੋਂ ਬਰਾਮਦ ਚਾਵਲ ਜਬਤ ਕਰ ਲਿਆ ਜਾਵੇਗਾ।


0 comments

Comentarios


bottom of page