• globalnewsnetin

ਪਟਿਆਲਾ, ਬਠਿੰਡਾ, ਫਾਜ਼ਿਲਕਾ ਤੇ ਮੋਗਾ ਦੇ 2816 ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦੇਣ ਲਈ ਹਰੀ ਝੰਡੀ


ਚੰਡੀਗੜ, : ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ਬਸੇਰਾ ਦੇ ਤਹਿਤ ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਦੇ ਝੁੱਗੀ-ਝੌਂਪੜੀ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਮੋਗਾ ਵਿਖੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲਿਆਂ ਨੂੰ ਉਨਾਂ ਦੇ ਮਾਲਕਾਨਾ ਹੱਕ ਮੋਗਾਜੀਤ ਸਿੰਘ ਵਿਖੇ ਵੱਖਰੇ ਤੌਰ ’ਤੇ ਮਿਊਂਸਿਪਲ ਹੱਦ ਅੰਦਰ ਆਉਂਦੀ ਜ਼ਮੀਨ ਵਿਖੇ ਤਬਦੀਲ ਕਰ ਕੇ ਦਿੱਤੇ ਜਾਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਕ ਉੱਚ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਇਨਾਂ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ 10 ਝੁੱਗੀ-ਝੌਂਪੜੀਆਂ- ਐਮ.ਸੀ. ਪਟਿਆਲਾ ਦੇ 364, ਐਮ. ਸੀ. ਬਠਿੰਡਾ ਦੇ 200, ਐਮ.ਸੀ. ਅਬੋਹਰ (ਫਾਜ਼ਿਲਕਾ) ਦੇ 2000 ਅਤੇ ਐਮ.ਸੀ. ਮੋਗਾ ਦੇ 252 (ਮੋਗਾ ਦੀਆਂ ਤਿੰਨ ਝੁੱਗੀ-ਝੌਂਪੜੀਆਂ ਦੇ ਨਿਵਾਸੀਆਂ ਨੂੰ ਤਬਦੀਲ ਕੀਤਾ ਜਾਵੇਗਾ), ਦੇ 2816 ਵਿਅਕਤੀਆਂ/ਇਕਾਇਆਂ ਨੂੰ ਲਾਭ ਪੁੱਜੇਗਾ। ਇਸ ਨਾਲ ਸੂਬੇ ਦੇ ਸਮੂਹ ਜ਼ਿਲਿਆਂ ਵਿੱਚ 1 ਲੱਖ ਤੋਂ ਵੱਧ ਝੁੱਗੀ-ਝੌਂਪੜੀ ਵਾਲਿਆਂ ਨੂੰ ਅਜਿਹੇ ਮਾਲਕਾਨਾ ਹੱਕ ਮਿਲਣਗੇ।

ਬਸੇਰਾ ਸਕੀਮ ਜੋ ਕਿ ਪੰਜਾਬ ਪ੍ਰੋਪਰਾਈਟਰੀ ਰਾਈਟਸ ਟੂ ਸਲੱਮ ਡਵੈਲਰਜ਼ ਐਕਟ, 2020 ਸਮੇਤ ਸਬੰਧਤ ਨਿਯਮਾਂ ਦੇ ਤਹਿਤ ਆਉਂਦੀ ਹੈ, ਸੂਬਾ ਸਰਕਾਰ ਵੱਲੋਂ ਏਕੀਿਤ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਂਘ ਹੈ। ਬਸੇਰਾ, ਜਿਸ ਨੂੰ ਕਿ ਸੂਬੇ ਦੀ ਕੈਬਨਿਟ ਵੱਲੋਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਸ਼ਹਿਰਾਂ ਦੀਆਂ ਝੁੱਗੀ-ਝੌਂਪੜੀਆਂ ਨੂੰ ਸ਼ਹਿਰ ਦੇ ਬਾਕੀ ਹਿੱਸੇ ਨਾਲ ਮੌਜੂਦਾ ਸਮੁੱਚੀ ਸ਼ਹਿਰੀ ਯੋਜਨਾਬੰਦੀ ਦੀ ਮਦਦ ਨਾਲ ਰਲਾਉਣ ਦੀ ਨੀਂਹ ਰੱਖੇਗੀ ਅਤੇ ਇਹ ਪ੍ਰਕਿਰਿਆ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਨੇਪਰੇ ਚਾੜੀ ਜਾਵੇਗੀ।

ਦ ਪੰਜਾਬ ਸਲੱਮ ਡਵੈਲਰਜ਼ (ਪ੍ਰੋਪਰਾਈਟਰੀ ਰਾਈਟਸ) ਐਕਟ, 2020 ਦੀ ਨੋਟੀਫਿਕੇਸ਼ਨ ਦੀ ਮਿਤੀ ਭਾਵ 1 ਅਪ੍ਰੈਲ, 2020 ਨੂੰ ਕਿਸੇ ਵੀ ਸ਼ਹਿਰੀ ਖੇਤਰ ਦੇ ਝੁੱਗੀ-ਝੌਂਪੜੀ ਵਾਲੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹੋਣਗੇ। ਪਰ, ਲਾਭਪਾਤਰੀਆਂ ਨੂੰ ਤਬਾਦਲਾ ਕੀਤੀ ਜ਼ਮੀਨ 30 ਵਰਿਆਂ ਤੱਕ ਕਿਸੇ ਦੂਜੇ ਦੇ ਨਾਂਅ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਮੌਜੂਦਾ ਸਮੇਂ ਦੌਰਾਨ ਸ਼ਹਿਰੀ ਸਥਾਨਕ ਸਰਕਾਰਾਂ ਵਿੱਚ ਤਕਰੀਬਨ 243 ਝੁੱਗੀ-ਝੌਂਪੜੀਆਂ ਹਨ ਜਿਨਾਂ ਵਿੱਚ 1 ਲੱਖ ਨਿਵਾਸੀ ਰਹਿ ਰਹੇ ਹਨ। ਹੋਰ ਜ਼ਿਲਿਆਂ ਜਿਵੇਂ ਕਿ ਪਟਿਆਲਾ, ਬਠਿੰਡਾ, ਫਾਜ਼ਿਲਕਾ ਅਤੇ ਮੋਗਾ ਵਿੱਚ ਮੌਜੂਦਾ ਸਮੇਂ ਦੌਰਾਨ ਝੁੱਗੀ-ਝੌਂਪੜੀ ਵਾਲੇ ਘਰਾਂ ਦੇ ਸਰਵੇਖਣ ਦੇ ਨਾਲ-ਨਾਲ ਹੀ ਝੁੱਗੀ-ਝੌਂਪੜੀਆਂ ਦੀ ਪਛਾਣ ਅਤੇ ਇਨਾਂ ਦੀਆਂ ਹੱਦਾਂ ਦੀ ਰੂਪ-ਰੇਖਾ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਝੁੱਗੀ-ਝੌਂਪੜੀ ਨਿਵਾਸੀਆਂ ਦੇ ਕਬਜ਼ੇ ਹੇਠਲੀ ਜ਼ਮੀਨ ਦੇ ਸੁਰੱਖਿਅਤ ਹੋਣ ਸਬੰਧੀ ਅਧਿਐਨ ਵੀ ਕੀਤਾ ਜਾ ਰਿਹਾ ਹੈ।

ਅੱਜ ਦਿੱਤੀ ਗਈ ਮਨਜ਼ੂਰੀ ਦੇ ਅਨੁਸਾਰ ਐਮ.ਸੀ. ਪਟਿਆਲਾ ਵਿਖੇ 156 ਲਾਭ ਪਾਤਰੀਆਂ ਨੂੰ ਰੋਹਿਤਕੁੱਟ (ਲੱਕੜ ਮੰਡੀ) ਵਿਚਲੇ 1.052 ਹੈਕਟੇਅਰ (ਅੰਦਰੂਨੀ ਸੜਕਾਂ ਸਹਿਤ) ਝੁੱਗੀ-ਝੌਂਪੜੀ ਖੇਤਰ ਵਿਖੇ ਮਾਲਕਾਨਾ ਹੱਕ ਮਿਲਣਗੇ ਜਦੋਂਕਿ 180 ਲਾਭਪਾਤਰੀਆਂ ਨੂੰ ਰੰਗੇ ਸ਼ਾਹ ਕਾਲੋਨੀ (1.591 ਹੈਕਟੇਅਰ) ਅਤੇ 28 ਲਾਭਪਾਤਰੀਆਂ ਨੂੰ ਦੀਨ ਦਿਆਲ ਉਪਾਧਿਆਏ ਨਗਰ (0.6962 ਹੈਕਟੇਅਰ) ਵਿਖੇ ਮਾਲਕਾਨਾ ਹੱਕ ਹਾਸਿਲ ਹੋਣਗੇ। ਐਮ.ਸੀ. ਬਠਿੰਡਾ ਵਿਖੇ ਉੜੀਆ ਕਾਲੋਨੀ (6.25 ਏਕੜ) ਦੇ 200 ਲਾਭਪਾਤਰੀਆਂ, ਐਮ.ਸੀ. ਅਬੋਹਰ ਵਿਖੇ ਇੰਦਰਾ ਕਾਲੋਨੀ (25.86 ਏਕੜ) ਦੇ 1500 ਅਤੇ ਸੰਤ ਨਗਰ (7.02 ਏਕੜ) ਦੇ 500 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਐਮ.ਸੀ. ਮੋਗਾ ਦੇ ਲਾਭਪਾਤਰੀ ਜਿਨਾਂ ਨੂੰ ਮੋਗਾਜੀਤ ਸਿੰਘ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ, ਦੀ ਗਿਣਤੀ 130 (ਨਿਹਾਰੀ ਬਸਤੀ ਅਤੇ ਸੂਰਜ ਨਗਰ ਉੱਤਰ), 104 (ਨਵੀਂ ਦਾਣਾ ਮੰਡੀ) ਅਤੇ 18 (ਪ੍ਰੀਤ ਨਗਰ ਨੇੜੇ ਕੋਟਕਪੂਰਾ ਬਾਇਪਾਸ) ਹੈ।

 Global Newsletter

  • Facebook
  • social-01-512
  • Twitter
  • LinkedIn
  • YouTube