top of page
  • globalnewsnetin

75ਵੇਂ ਆਜ਼ਾਦੀ ਦਿਵਸ-12 ਮਾਰਚ ਤੋਂ ਸਕੂਲਾਂ ਨੂੰ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਸ਼ੁਰੂ ਕਰਵਾਉਣ ਲਈ ਨਿਰਦੇਸ਼


ਚੰਡੀਗੜ, : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸਕੂਲਾਂ ਵਿੱਚ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਅਗਲੇ ਸਾਲ 15 ਅਗਸਤ 2022 ਨੂੰ ਮਨਾਏ ਜਾ ਰਹੇ 75ਵੇਂ ਅਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਨਾਂ ਦੇ ਹੇਠ ਦੇਸ਼ ਭਰ ਵਿੱਚ ਸ਼ੁਰੂ ਹੋ ਰਹੇ ਸਮਾਗਮਾਂ ਦੇ ਸੰਦਰਭ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਮੁਖੀਆਂ ਨੂੰ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕਰਵਾਉਣ ਲਈ ਆਖਿਆ ਗਿਆ ਹੈ। ਇਹ ਮੁਕਾਬਲੇ ਸਕੂਲਾਂ ਦੀ ਸਮਾਂ ਸਾਰਣੀ ਅਨੁਸਾਰ ਸਬੰਧਿਤ ਜਮਾਤਾਂ ਦੇ ਪੀਡੀਅਡ ਦੌਰਾਨ ਕਰਵਾਏ ਜਾਣਗੇ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਸਨਮਾਨਿਤ ਕਰਨ ਲਈ ਵੀ ਕਿਹਾ ਗਿਆ ਹੈ। ਇਨਾਂ ਮੁਕਾਬਲਿਆਂ ਵਿੱਚ ਨਾਨ ਬੋਰਡ ਕਲਾਸਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਨੂੰ ਪੂਰੀ ਤਰਾਂ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਵੇਰ ਦੀ ਸਭਾ ਦੌਰਾਨ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹਈਆਂ ਕਰਵਾਉਣ ਲਈ ਵੀ ਆਖਿਆ ਗਿਆ ਹੈ।

0 comments
bottom of page