top of page
  • globalnewsnetin

गतका ऐसोसीएशनों द्वारा कोच गुरविन्दर कौर सीचेवाल के साथ गहरे दुख का प्रगटावा,ਗੱਤਕਾ ਐਸੋਸੀਏਸ਼ਨਾਂ ਵੱਲੋਂ


चंडीगढ़ (गुरप्रीत) गतके की नामवर नेशनल कोच और गतका पुरस्कार विजेता बीबा गुरविन्दर कौर सीचेवाल के पिता स. जोगिन्दर सिंह के निधन पर देश-विदेश की विभिन्न गतका एसोसिएशनों के प्रमुख अधिकारियों ने गहरा दुख प्रकट किया है। बताने योग्य है स. जोगिन्दर सिंह संक्षिप्त बीमारी के उपरांत अपने पैतृक घर सुल्तानपुर लोधी में 10 सितम्बर की सुबह को गुरू चरणों में जा बिराजे हैं।

एक शोक संदेश में नेशनल गतका एसोसिएशन के चेयरमैन राम सिंह राठौर, प्रधान हरजीत सिंह गरेवाल स्टेट अवार्डी, विश्व गतका फेडरेशन के जनरल सचिव डॉ. दीप सिंह यूएसए, एशियन गतका फेडरेशन के सीनियर मीत प्रधान डॉ. प्रीतम सिंह, गतका एसोसिएशन पंजाब के चेयरमैन अवतार सिंह पटियाला, प्रधान हरवीर सिंह दुग्गल, चण्डीगढ़ गतका एसोसिएशन के जनरल सचिव राजदीप सिंह बाली, इंटरनेशनल सिख मार्शल आर्ट काऊंसिल के मीत प्रधान नरिन्दर सिंह सत्ती, हरियाणवी गतका एसोसिएशन के जनरल सचिव सुखचैन सिंह कलसानी, दिल्ली गतका एसोसिएशन के जनरल सचिव जोरावर सिंह, इंटरनेशनल सिख मार्शल आर्ट अकैडमी के सचिव बलजीत सिंह सैनी, दोआबे के कोऑर्डीनेटर बलदेव सिंह जालंधर और माझे के कोऑर्डीनेटर गुरप्रीत सिंह राजा ने सुल्तानपुर लोधी निवासी बीबा गुरविन्दर कौर के साथ इस दुख की घड़ी में गहरी हमदर्दी प्रकट करते हुए ईश्वर के समक्ष प्रार्थना की कि वह दिवंगत आत्मा को अपने चरणों में निवास प्रदान करने और पीछे शोक ग्रसित परिवार को ईश्वरीय आदेश मानने का बल प्रदान करें।

उपरोक्त गतका संस्थाओं के प्रमोटरों ने कहा कि बीबा गुरविन्दर कौर के पिता के निधन से परिवार को बड़ा घाटा पड़ा है, जिस कारण यह गतका संस्थाएं हर घड़ी उसका साथ देंगी। उन्होंने कहा कि अपने कर्मयोगी माँ-बाप के सहारे और संत बाबा बलबीर सिंह सीचेवाल जी के आशीर्वाद के स्वरूप गुरविन्दर कौर ने बहुत छोटी उम्र में ही राष्ट्रीय स्तर पर गतका खेल में गौरवमयी उपलब्धियाँ हासिल की हैं, जिस कारण वह उम्मीद करते हैं कि गुरविन्दर कौर इस सदमे से जल्द बाहर आकर भविष्य में भी गतका क्षेत्र में उसी तरह सेवा जारी रखेंगी।


ਚੰਡੀਗੜ : ਗੱਤਕੇ ਦੀ ਨਾਮਵਰ ਨੈਸ਼ਨਲ ਕੋਚ ਅਤੇ ਗੱਤਕਾ ਐਵਾਰਡ ਜੇਤੂ ਬੀਬਾ ਗੁਰਵਿੰਦਰ ਕੌਰ ਸੀਚੇਵਾਲ ਦੇ ਪਿਤਾ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਗੱਤਕਾ ਐਸੋਸੀਏਸ਼ਨਾਂ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਸ. ਜੋਗਿੰਦਰ ਸਿੰਘ ਸੰਖੇਪ ਬਿਮਾਰ ਹੋਣ ਪਿੱਛੋਂ ਆਪਣੇ ਜੱਦੀ ਘਰ ਸੁਲਤਾਨਪੁਰ ਲੋਧੀ ਵਿਖੇ 10 ਸਤੰਬਰ ਨੂੰ ਸੁਵੱਖਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।

ਇਕ ਬਿਆਨ ਸ਼ੋਕ ਸੰਦੇਸ਼ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਰਾਮ ਸਿੰਘ ਰਾਠੌਰ, ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਯੂਐਸਏ, ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪ੍ਰੀਤਮ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਸੂਬਾ ਪ੍ਰਧਾਨ ਹਰਵੀਰ ਸਿੰਘ ਦੁੱਗਲ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਸੱਤੀ, ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ, ਦਿੱਲੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਜ਼ੋਰਾਵਰ ਸਿੰਘ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਕੱਤਰ ਬਲਜੀਤ ਸਿੰਘ ਸੈਣੀ, ਦੁਆਬਾ ਜ਼ੋਨ ਦੇ ਕੋਆਰਡੀਨੇਟਰ ਬਲਦੇਵ ਸਿੰਘ ਜਲੰਧਰ ਤੇ ਮਾਝਾ ਜ਼ੋਨ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜਾ ਨੇ ਸੁਲਤਾਨਪੁਰ ਲੋਧੀ ਨਿਵਾਸੀ ਬੀਬਾ ਗੁਰਵਿੰਦਰ ਕੌਰ ਨਾਲ ਇਸ ਦੁੱਖ ਦੀ ਘੜੀ ਮੌਕੇ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਸ਼ੋਕ ਗ੍ਰਸਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਉਪਰੋਕਤ ਗੱਤਕਾ ਸੰਸਥਾਵਾਂ ਦੇ ਪ੍ਰਮੋਟਰਾਂ ਨੇ ਕਿਹਾ ਕਿ ਬੀਬਾ ਗੁਰਵਿੰਦਰ ਕੌਰ ਦੇ ਪਿਤਾ ਦੇ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਜਿਸ ਕਰਕੇ ਇਹ ਗੱਤਕਾ ਸੰਸਥਾਵਾਂ ਹਰ ਘੜੀ ਉਸਦਾ ਸਾਥ ਦੇਣਗੀਆਂ। ਉਨ੍ਹਾਂ ਕਿਹਾ ਕਿ ਆਪਣੇ ਕਰਮਯੋਗੀ ਮਾਪਿਆਂ ਦੇ ਸਹਾਰੇ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਦੇ ਅਸ਼ੀਰਵਾਦ ਸਦਕਾ ਗੁਰਵਿੰਦਰ ਕੌਰ ਨੇ ਬਹੁਤ ਛੋਟੀ ਉਮਰੇ ਹੀ ਰਾਸ਼ਟਰੀ ਪੱਧਰ 'ਤੇ ਗੱਤਕਾ ਖੇਡ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਸ ਕਰਕੇ ਉਹ ਉਮੀਦ ਕਰਦੇ ਹਨ ਕਿ ਬੀਬਾ ਗੁਰਵਿੰਦਰ ਕੌਰ ਇਸ ਸਦਮੇ ਤੋਂ ਜਲਦ ਬਾਹਰ ਆ ਕੇ ਭਵਿੱਖ ਵਿੱਚ ਵੀ ਗੱਤਕਾ ਖੇਤਰ ਵਿੱਚ ਉਸੇ ਤਰ੍ਹਾਂ ਸੇਵਾ ਜਾਰੀ ਰੱਖੇਗੀ।

0 comments
bottom of page