top of page
  • globalnewsnetin

तकनीकी शिक्षा और औद्योगिक प्रशिक्षण विभाग के 25 अधिकारियों को मिली तरक्की,ਤਕਨੀਕੀ ਸਿੱਖਿਆ ਤੇ ਉਦਯੋਗਿਕ


तकनीकी शिक्षा और औद्योगिक प्रशिक्षण मंत्री राणा गुरजीत सिंह ने सौंपे तरक्की पत्र

चंडीगढ़ (अदिति) मुलाज़िमों को बनता लाभ देने की वचनबद्धता पूरी करते हुये पंजाब सरकार की तरफ से तकनीकी शिक्षा और औद्योगिक प्रशिक्षण विभाग के 25 प्रशिक्षण अधिकारियों को तरक्की दी गई है। पंजाब के तकनीकी शिक्षा और औद्योगिक प्रशिक्षण मंत्री राणा गुरजीत सिंह ने आज यहाँ एक संक्षिप्त समागम के दौरान तरक्कीयाफ्ता अधिकारियों को परमोशन पत्र सौंपे।

इस सम्बन्धी जानकारी देते हुये राणा गुरजीत सिंह ने बताया कि विभाग में लम्बे समय से सेवाएं निभा रहे 25 प्रशिक्षण अधिकारियों को प्रशिक्षण अधिकारी से प्रिंसिपल (ग्रुप -बी) के तौर पर तरक्की दी गई है। उन्होंने यह भी बताया कि पहले विभाग के पास प्रिंसिपल (ग्रुप-बी) के 05 पद थे और मौजूदा सरकार के दौरान यह पद 05 से बढ़ा कर 47 कर दिये गये हैं और यह सभी पद तरक्की कोटे से भरे जाएंगे। अब 27 पदों पर तरक्कियाँ की गई हैं और बाकी तरक्कियाँ भी जल्द ही कर दी जाएंगी।

उन्होंने तरक्की हासिल करने वाले अधिकारियों को गरिमापूर्ण बधाई दी और आशा अभिव्यक्त की कि वह अपनी ज़िम्मेदारी तनदेही और ईमानदारी से निभाएंगे। इस मौके पर तकनीकी शिक्षा और औद्योगिक प्रशिक्षण विभाग पंजाब के अतिरिक्त डायरैक्टर श्रीमती दलजीत कौर सिद्धू, अवर सचिव श्रीमती चरनजीत कौर, संयुक्त डायरैक्टर श्रीमती अवनीत कौर और डिप्टी डायरैक्टर श्री रुपिन्दर सिंह सधराओ और अन्य सीनियर अधिकारी उपस्थित थे।

राणा गुरजीत सिंह ने बताया कि राज्य सरकार ने पिछले लगभग साढ़े चार सालों के दौरान 62,748 उम्मीदवारों को सरकारी नौकरियाँ दी हैं जबकि 9,54,110 उम्मीदवारों को प्राईवेट क्षेत्र में नौकरियाँ दी गई हैं। इसी तरह 12,78,178 लोगों को विभिन्न साधनों के द्वारा स्वै-रोज़गार शुरू करने में मदद की है।


ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ 25 ਅਧਿਕਾਰੀਆਂ ਨੂੰ ਮਿਲੀ ਤਰੱਕੀ

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੌਂਪੇ ਤਰੱਕੀ ਪੱਤਰ

ਮੁਲਾਜ਼ਮਾਂ ਨੂੰ ਬਣਦਾ ਲਾਭ ਦੇਣ ਦੀ ਵਚਨਬੱਧਤਾ ਪੂਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ 25 ਸਿਖਲਾਈ ਅਫਸਰਾਂ ਨੂੰ ਤਰੱਕੀ ਦਿੱਤੀ ਗਈ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨੇ ਅੱਜ ਇੱਥੇ ਇੱਕ ਸੰਖੇਪ ਸਮਾਗਮ ਦੌਰਾਨ ਤਰੱਕੀਯਾਫ਼ਤਾ ਅਧਿਕਾਰੀਆਂ ਨੂੰ ਪ੍ਰਮੋਸ਼ਨ ਪੱਤਰ ਸੌਂਪੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ 25 ਟਰੇਨਿੰਗ ਅਫਸਰਾਂ ਨੂੰ ਟਰੇਨਿੰਗ ਅਫਸਰ ਤੋਂ ਪ੍ਰਿੰਸੀਪਲ (ਗਰੁੱਪ-ਬੀ) ਵਜੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਵਿਭਾਗ ਕੋਲ ਪ੍ਰਿੰਸੀਪਲ (ਗਰੁੱਪ-ਬੀ) ਦੀਆਂ 05 ਅਸਾਮੀਆਂ ਸਨ ਅਤੇ ਮੌਜੂਦਾ ਸਰਕਾਰ ਦੌਰਾਨ ਇਹ ਅਸਾਮੀਆਂ 5 ਤੋਂ ਵਧਾ ਕੇ 47 ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਅਸਾਮੀਆਂ ਤਰੱਕੀ ਕੋਟੇ ਤੋਂ ਭਰੀਆਂ ਜਾਣਗੀਆਂ। ਹੁਣ 27 ਅਸਾਮੀਆਂ 'ਤੇ ਤਰੱਕੀਆਂ ਕੀਤੀਆਂ ਗਈਆਂ ਹਨ ਅਤੇ ਬਾਕੀ ਤਰੱਕੀਆਂ ਵੀ ਜਲਦ ਹੀ ਕਰ ਦਿੱਤੀਆਂ ਜਾਣਗੀਆਂ।

ਉਹਨਾਂ ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਨੂੰ ਨਿੱਘੀ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਸਿੱਧੂ, ਅਧੀਨ ਸਕੱਤਰ ਸ੍ਰੀਮਤੀ ਚਰਨਜੀਤ ਕੌਰ, ਸੰਯੁਕਤ ਡਾਇਰੈਕਟਰ ਸ੍ਰੀਮਤੀ ਅਵਨੀਤ ਕੌਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਰੁਪਿੰਦਰ ਸਿੰਘ ਸਧਰਾਓ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਲਗਭੱਗ ਸਾਢੇ ਚਾਰ ਸਾਲਾਂ ਦੌਰਾਨ 62,748 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਦਕਿ 9,54,110 ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ `ਚ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ 12,78,178 ਲੋਕਾਂ ਨੂੰ ਵੱਖ-ਵੱਖ ਵਸੀਲਿਆਂ ਰਾਹੀਂ ਸਵੈ-ਰੋਜ਼ਗਾਰ ਸ਼ੁਰੂ ਕਰਨ `ਚ ਮਦਦ ਕੀਤੀ ਹੈ।

0 comments
bottom of page