top of page
  • globalnewsnetin

मुख्यमंत्री द्वारा वीरभद्र सिंह के देहांत पर दुख प्रकट, ਵੀਰਭੱਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ


चंडीगढ़ (गुरप्रीत) पंजाब के मुख्यमंत्री कैप्टन अमरिन्दर सिंह ने गुरूवार को दिग्गज कांग्रेसी नेता और हिमाचल प्रदेश के पूर्व मुख्यमंत्री वीरभद्र सिंह के देहांत पर गहरा दुख प्रकट किया है। वीरभद्र सिंह लंबे समय से बीमार चल रहे थे और उन्होंने आज सुबह इंदिरा गांधी मेडीकल कॉलेज एंड हॉस्पिटल, शिमला में अंतिम साँस ली। वह 87 वर्ष के थे और अपने पीछे पत्नी, एक पुत्र और एक बेटी छोड़ गए हैं। अपने शोक संदेश में मुख्यमंत्री ने कहा, ‘‘मुझे वीरभद्र सिंह के देहांत बारे सुनकर बहुत दुख हुआ है। वह एक अनुभवी राजनीतिज्ञ होने के साथ-साथ उच्च गुणों वाले एक बेहद अच्छे इंसान भी थे।’’

छह बार हिमाचल प्रदेश के मुख्यमंत्री के तौर पर वीरभद्र सिंह द्वारा निभाई गई बहुमूल्य सेवा बारे कैप्टन अमरिन्दर सिंह ने कहा कि उन्होंने न सिर्फ़ पहाड़ी राज्य के समूचे विकास को यकीनी बनाया बल्कि समाज के सभी वर्गों की भलाई में भी अहम योगदान दिया। कैप्टन अमरिन्दर सिंह ने कहा कि वीरभद्र सिंह के देहांत से कांग्रेस में खालीपन पैदा हो गया है और पार्टी अंदरूनी मसलों सम्बन्धी उनकी सलाह और कीमती सेवाओं से वंचित हो गई है।

मुख्यमंत्री ने शोकग्रस्त पारिवारिक सदस्यों और सगे-सबंधियों के साथ दिली हमदर्दी ज़ाहिर करते हुए ईश्वर के समक्ष दिवंगत आत्मा को अपने चरणों में स्थान देने और पीछे पारिवारिक सदस्यों को ईश्वरीय आदेश मानने का बल प्रदान करने के लिए अरदास की।



ਚੰਡੀਗੜ, : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਉੱਘੇ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵੀਰਭੱਦਰ ਸਿੰਘ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨਾਂ ਨੇ ਅੱਜ ਸਵੇਰੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ, ਸ਼ਿਮਲਾ ਵਿਖੇ ਆਖਰੀ ਸਾਹ ਲਏ। ਉਹ 87 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਵੀਰਭੱਦਰ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਹ ਇੱਕ ਤਜ਼ੁਰਬੇਕਾਰ ਸਿਆਸਤਦਾਨ ਹੋਣ ਦੇ ਨਾਲ ਨਾਲ ਹੀ ਉੱਚ ਗੁਣਾਂ ਦੇ ਧਾਰਨੀ ਇੱਕ ਬੇਹੱਦ ਚੰਗੇ ਇਨਸਾਨ ਵੀ ਸਨ।’’ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਵੀਰਭੱਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਬਹੁਮੁੱਲੀਆਂ ਸੇਵਾਵਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਨਾ ਸਿਰਫ ਪਹਾੜੀ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਪਰ ਇਸ ਦੇ ਨਾਲ ਹੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਿੱਚ ਵੀ ਅਹਿਮ ਕਿਰਦਾਰ ਅਦਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੀਰਭੱਦਰ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਵਿਚ ਇੱਕ ਖਲਾਅ ਪੈਦਾ ਹੋ ਗਿਆ ਹੈ ਅਤੇ ਪਾਰਟੀ ਅੰਦਰੂਨੀ ਮਸਲਿਆਂ ਸਬੰਧੀ ਉਨਾਂ ਦੀ ਸਲਾਹ ਅਤੇ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ।

ਮੁੱਖ ਮੰਤਰੀ ਨੇ ਸ਼ੋਕਗ੍ਰਸਤ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

0 comments
bottom of page