top of page
  • globalnewsnetin

लड़कियाँ गतका रैफ़री के तौर पर रजिस्ट्रेशन 15 सितम्बर तक करें ,ਲੜਕੀਆਂ ਗੱਤਕਾ ਰੈਫਰੀ ਵਜੋਂ ਰਜਿਸਟਰੇਸ਼ਨ 15...


चंडीगढ़ में रैफ़री लड़कियों के लिए लगेगा सामर्थ्य निर्माण कैंप

कैपरों को टी-शर्टें, 500 रुपए किराया भत्ता और सर्टीफिकेट मिलेंगे

चंडीगढ़ (गुरप्रीत) देश की सबसे पुरानी रजिस्टर्ड गतका खेल संस्था, ‘‘नेशनल गतका एसोसिएशन ऑफ इंडिया’’ के नेतृत्व अधीन गतका एसोसिएशन पंजाब (रजि.) और इंटरनेशनल सिख मार्शल आर्ट अकैडमी (रजि.) द्वारा गुरुद्वारा बाबे के, सैक्टर-53, चण्डीगढ़ में विशेष रूप से लड़कियों के लिए तीन दिवसीय गतका सैमीनार-कम-रैफऱी कैंप 01 अक्टूबर से 03 अक्टूबर, 2021 तक लगाया जा रहा है। जिसके लिए 20 साल से अधिक उम्र की इच्छुक गतकेबाज लड़कियाँ या महिला अध्यापक 15 सितम्बर तक आनलाइन रजिस्ट्रेशन कर सकतीं हैं।

यह जानकारी देते हुए नेशनल गतका एसोसिएशन के प्रधान स. हरजीत सिंह ग्रेवाल स्टेट ऐवार्डी ने बताया कि गतकेबाज लड़कियों के सामर्थ्य निर्माण और समानता के मौके प्रदान करने के लिए यह दूसरा रैफ़री कैंप लगाया जा रहा है जिससे भविष्य में होने वाले सभी टूर्नामेंटों में लड़कियाँ भी रैफ़री की भूमिका निभा सकें। उन्होंने बताया कि इस कैंप के दौरान सुबह जल्दी और शाम को ग्राउंड में एसोसिएशन की नयी रूल बुक के मुताबिक गतके का प्रैक्टिकल प्रशिक्षण दिया जायेगा जबकि दिन के समय थ्यूरी क्लासों के अदौरान माहिरों द्वारा विशेष लैक्चर दिए जाएंगे।

उन्होंने बताया कि इस राज्य स्तरीय कैंप में भाग लेने वाली जिन लड़कियों को रैफ़री के तौर पर चुना जायेगा, उनको स्मार्ट शिनाख्ती कार्ड दिए जाएंगे। इसके इलावा समूह कैपरों को टी-शर्टें, 500 रुपए किराया भत्ता और सर्टीफिकेट भी प्रदान किये जाएंगे।

गतका प्रमोटर ग्रेवाल ने कहा कि समूह कैंपर लड़कियों के लिए सुखद और सुरक्षित माहौल में रिहायश और खाना मुफ़्त मिलेगा। गतका कैंप के लिए रजिस्ट्रेशन फीस 100 रुपए है और 20 साल से अधिक उम्र की इच्छुक गतकेबाज लड़कियाँ या महिला अध्यापकों को 15 सितम्बर तक वैबसाईट www.Gatkaa.com/registration-of-players पर इस लिंक के द्वारा आनलाइन रजिस्ट्रेशन करनी लाज़िमी है।

नेशनल गतका एसोसिएशन के प्रधान ने हर तरह के शैक्षिक अदारों के मुखियों से अपील की है कि वह गतका खेल की प्रफुल्लता, खिलाड़ियों की बेहतरी और उनके उज्जवल भविष्य को देखते हुये अपने अदारे की गतका खेलने वाली लड़कियों /महिला अध्यापकाओं को उक्त गतका सैमीनार-कम-रैफ़री कैंप में भाग लेने के लिए यह सूचना ज़रूर भिजवा दें।



ਚੰਡੀਗੜ ਚ ਰੈਫਰੀ ਕੁੜੀਆਂ ਲਈ ਲੱਗੇਗਾ ਸਮਰੱਥਾ ਉਸਾਰੂ ਕੈਂਪ

ਕੈਪਰਾਂ ਨੂੰ ਟੀ-ਸ਼ਰਟਾਂ, 500 ਰੁਪਏ ਕਿਰਾਇਆ ਭੱਤਾ ਤੇ ਸਰਟੀਫ਼ਿਕੇਟ ਮਿਲਣਗੇ

ਚੰਡੀਗੜ : ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ’ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜਿ.) ਵੱਲੋਂ ਗੁਰਦਵਾਰਾ ਬਾਬੇ ਕੇ, ਸੈਕਟਰ 53, ਚੰਡੀਗੜ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਤਿੰਨ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ 01 ਅਕਤੂਬਰ ਤੋਂ 03 ਅਕਤੂਬਰ, 2021 ਤੱਕ ਲਗਾਇਆ ਜਾ ਰਿਹਾ ਹੈ ਜਿਸ ਲਈ 20 ਸਾਲ ਤੋਂ ਵੱਧ ਉਮਰ ਦੀਆਂ ਚਾਹਵਾਨ ਗੱਤਕੇਬਾਜ਼ ਲੜਕੀਆਂ ਜਾਂ ਅਧਿਆਪਕਾਵਾਂ 15 ਸਤੰਬਰ ਤੱਕ ਆਨਲਾਈਨ ਰਜਿਸਟਰੇਸ਼ਨ ਕਰ ਸਕਦੀਆਂ ਹਨ।

ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਗੱਤਕੇਬਾਜ਼ ਲੜਕੀਆਂ ਦੀ ਸਮਰੱਥਾ ਉਸਾਰੀ ਅਤੇ ਬਰਾਬਰੀ ਦੇ ਮੌਕੇ ਪ੍ਰਦਾਨ ਕਰਨ ਲਈ ਇਹ ਦੂਜਾ ਰੈਫ਼ਰੀ ਕੈਂਪ ਲਾਇਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਲੜਕੀਆਂ ਵੀ ਰੈਫਰੀ ਦੀ ਭੂਮਿਕਾ ਨਿਭਾਅ ਸਕਣ। ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੁਵੱਖਤੇ ਅਤੇ ਸ਼ਾਮ ਨੂੰ ਗਰਾਉਂਡ ਵਿੱਚ ਐਸੋਸੀਏਸ਼ਨ ਦੀ ਨਵੀਂ ਰੂਲ ਬੁੱਕ ਮੁਤਾਬਿਕ ਗੱਤਕੇ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ ਜਦਕਿ ਦਿਨ ਦੇ ਸਮੇਂ ਥਿਊਰੀ ਕਲਾਸਾਂ ਦੌਰਾਨ ਮਾਹਿਰਾਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾਣਗੇ।

ਉਨਾ ਦੱਸਿਆ ਕਿ ਇਸ ਰਾਜ ਪੱਧਰੀ ਕੈਂਪ ਵਿੱਚ ਭਾਗ ਲੈਣ ਵਾਲੀਆਂ ਜਿੰਨਾਂ ਲੜਕੀਆਂ ਨੂੰ ਰੈਫਰੀ ਵਜੋਂ ਚੁਣਿਆਂ ਜਾਵੇਗਾ ਉਨਾਂ ਨੂੰ ਸਮਾਰਟ ਸ਼ਨਾਖਤੀ ਕਾਰਡ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਮੂਹ ਕੈਪਰਾਂ ਨੂੰ ਟੀ-ਸ਼ਰਟਾਂ, 500 ਰੁਪਏ ਕਿਰਾਇਆ ਭੱਤਾ ਅਤੇ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ ਜਾਣਗੇ।

ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਸਮੂਹ ਕੈਂਪਰ ਲੜਕੀਆਂ ਲਈ ਸੁਖਾਵੇਂ ਅਤੇ ਸੁਰੱਖਿਅਤ ਮਾਹੌਲ ਵਿੱਚ ਰਿਹਾਇਸ਼ ਅਤੇ ਖਾਣਾ ਮੁਫਤ ਮਿਲੇਗਾ। ਗੱਤਕਾ ਕੈਂਪ ਲਈ ਰਜਿਸਟਰੇਸ਼ਨ ਫੀਸ 100 ਰੁਪਏ ਹੈ ਅਤੇ 20 ਸਾਲ ਤੋਂ ਵੱਧ ਉਮਰ ਦੀਆਂ ਚਾਹਵਾਨ ਗੱਤਕੇਬਾਜ ਲੜਕੀਆਂ ਜਾਂ ਅਧਿਆਪਕਾਵਾਂ ਨੂੰ 15 ਸਤੰਬਰ ਤੱਕ ਵੈਬਸਾਈਟ www.Gatkaa.com/registration-of-players ਉਤੇ ਇਸ ਲਿੰਕ ਰਾਹੀਂ ਆਨਲਾਈਨ ਰਜਿਸਟਰੇਸਨ ਕਰਨੀ ਲਾਜਮੀ ਹੈ।

ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਹਰ ਤਰਾਂ ਦੇ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੱਤਕਾ ਖੇਡ ਦੀ ਪ੍ਰਫੁੱਲਤਾ, ਖਿਡਾਰਨਾਂ ਦੀ ਬਿਹਤਰੀ ਅਤੇ ਉਨਾਂ ਦੇ ਉੱਜਲ ਭਵਿੱਖ ਨੂੰ ਦੇਖਦਿਆਂ ਆਪਣੇ ਅਦਾਰੇ ਦੀਆਂ ਗੱਤਕਾ ਖੇਡਣ ਵਾਲੀਆਂ ਲੜਕੀਆਂ/ਅਧਿਆਪਕਾਵਾਂ ਨੂੰ ਉਕਤ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ ਵਿੱਚ ਭਾਗ ਲੈਣ ਲਈ ਇਹ ਸੂਚਨਾ ਜਰੂਰ ਭਿਜਵਾ ਦੇਣ।

0 comments
bottom of page