top of page
  • globalnewsnetin

विद्यार्थियों की तकदीर बदलने में अग्रणी भूमिका निभाएं अध्यापकः मुख्यमंत्री,ਵਿਦਿਆਰਥੀਆਂ ਦੀ ਤਕਦੀਰ ਬਦਲਣ


गौरवमयी उपलब्धियों वाले अध्यापक एफ.ए.पी. राष्ट्रीय पुरुस्कार के साथ सम्मानित

मैं आज जो कुछ हूँ अपने अध्यापकों की वजह से हूँः चन्नी

मोहाली, (गुरप्रीत) पंजाब के मुख्यमंत्री स. चरणजीत सिंह चन्नी ने आज अध्यापकों से आह्वान किया कि वह विद्यार्थियों की तकदीर बदलने में रोल मॉडल बनकर अग्रणी भूमिका निभाएं जिससे बच्चे समाज के आदर्श नागरिक बन सकें।

चण्डीगढ़ यूनिवर्सिटी घड़ूंआं में फैडरेशन ऑफ प्राईवेट स्कूल्ज़ एंड ऐसोसीएशंज़ ऑफ पंजाब द्वारा शानदार उपलब्धियों वाले अध्यापकों को राष्ट्रीय पुरुस्कारों के साथ सम्मानित करने संबंधी करवाए समागम दौरान संबोधन करते हुए स. चन्नी ने कहा कि अध्यापन एक उत्तम पेशा है और हम सभी अध्यापक भाईचारे द्वारा राष्ट्र निर्माण के लिए निभाई जाती बढ़िया सेवाओं के लिए उनके ऋणी हैं। स. चन्नी ने शैक्षिक संस्थाओं को धार्मिक स्थानों की तरह बताते हुए अपने पैतृक गाँव भजौली में अपने स्कूल के दिनों को याद किया और कहा, ‘‘मैं आज जो भी हूं, मेरे स्कूल के अध्यापकों की वजह से हूं।’’

अध्यापकों की भूमिकाओं को मां के समान बताते हुए मुख्यमंत्री ने अध्यापकों को विद्यार्थियों को ज्ञान बाँटने के लिए जी तोड़ मेहनत करने की अपील की। उन्होंने विद्यार्थियों में नैतिक मूल्य पैदा करने में अध्यापकों की भूमिका को सबसे महत्वपूर्ण बताते हुए भरोसा दिया कि अध्यापकों के लिए उनके फ़र्ज़ के निर्वाह के लिए और अधिक सुखद माहौल निर्मित किया जायेगा। उन्होंने समूची शिक्षा प्रणाली को सुचारू बनाने की ज़रूरत पर ज़ोर दिया, जो अध्यापकों और विद्यार्थियों के लिए एक समान लाभदायक सिद्ध हो।

स. चन्नी ने विद्यार्थियों को भी अपील की कि वह अपनी पढ़ाई के लिए अपने समय के हर पल का सभ्य प्रयोग करें। विद्यार्थियों को एक लक्ष्य निश्चित करने और इसको प्राप्त करने के लिए सख़्त मेहनत करने के लिए उत्साहित करते हुए उन्होंने विद्यार्थियों को समय प्रबंधन के कौशल को निखारने की ज़रूरत पर ज़ोर दिया। उन्होंने कहा कि विद्यार्थी दूसरों के प्रति दयालु हों और एक टीम के रूप में एक साथ आगे बढ़ें। विद्यार्थियों को भंगड़ा, एन.एस.एस., खेल और अन्य सांस्कृतिक और सहयोगी गतिविधियों में भाग लेने के लिए प्रेरित करते हुए मुख्यमंत्री ने कहा कि एसी गतिविधियां पढ़ाई के साथ बहुत ज़रूरी हैं और इनको भी उत्साहित किया जाना चाहिए। इस दौरान मुख्यमंत्री ने ऐसोसीएशन का लॉगो भी लांच किया।

समागम के दौरान मुख्यमंत्री ने उत्कृष्ट उपलब्धि वाले अध्यापकों को पुरुस्कार दिए, जिनमें राजेन्द्र शर्मा एस.एम.डी.आर. एस.डी. स्कूल पठानकोट, महक दून इंटरनेशनल स्कूल, अर्शपाल कौर दोआबा मॉडल हाई स्कूल, प्रीति माउंट कारमल स्कूल, परमजीत कौर दिशा पब्लिक सीनियर सेकंडरी स्कूल, लखविन्दर इंटरनेशनल फ़तेह अकैडमी, दलजीत कौर श्री गुरु हरकृष्ण पब्लिक स्कूल, राजिन्दर पाल कौर श्री गुरु हरकृष्ण पब्लिक स्कूल, पूनम शर्मा माउंट लिटेरा ज़ी स्कूल, राजवीर कौर सिख हेरिटेज मॉडल हाई स्कूल शामिल हैं। उन्होंने जसवंत कौर देवगन को पंजाब में उनके सराहनीय सामाजिक कार्यों के लिए ‘पंजाब का गौरव’ अवार्ड के साथ नवाजा।

इससे पहले चण्डीगढ़ यूनिवर्सिटी के चांसलर सतनाम सिंह संधू और एफ.ए.पी. के प्रधान डॉ. जगजीत सिंह धुरी ने भी अपने विचार साझा किये।

समागम दौरान अभिनेता और कॉमेडियन गुरप्रीत सिंह घुग्गी, डिप्टी कमिश्नर श्रीमती ईशा कालिया और एस.एस.पी. सतीन्द्र सिंह भी मौजूद रहे।


ਸ਼ਾਨਾਮੱਤੀ ਪ੍ਰਾਪਤੀਆਂ ਵਾਲੇ ਅਧਿਆਪਕ ਐਫ.ਏ.ਪੀ. ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

ਮੈਂ ਅੱਜ ਜੋ ਕੁਝ ਹਾਂ ਆਪਣੇ ਅਧਿਆਪਕਾਂ ਦੀ ਬਦੌਲਤ ਹਾਂ: ਚੰਨੀ

ਮੋਹਾਲੀ, : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਰੋਲ ਮਾਡਲ ਬਣ ਕੇ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਬੱਚੇ ਸਮਾਜ ਦੇ ਆਦਰਸ਼ ਨਾਗਰਿਕ ਬਣ ਸਕਣ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਚੰਨੀ ਨੇ ਕਿਹਾ ਕਿ ਅਧਿਆਪਨ ਇੱਕ ਉੱਤਮ ਪੇਸ਼ਾ ਹੈ ਅਤੇ ਅਸੀਂ ਸਾਰੇ ਅਧਿਆਪਕ ਭਾਈਚਾਰੇ ਵੱਲੋਂ ਰਾਸ਼ਟਰ ਨਿਰਮਾਣ ਲਈ ਨਿਭਾਈਆਂ ਜਾਂਦੀਆਂ ਵਧੀਆ ਸੇਵਾਵਾਂ ਲਈ ਉਨ੍ਹਾਂ ਦੇ ਰਿਣੀ ਹਾਂ। ਸ. ਚੰਨੀ ਨੇ ਵਿਦਿਅਕ ਸੰਸਥਾਵਾਂ ਨੂੰ ਧਾਰਮਿਕ ਅਸਥਾਨਾਂ ਵਾਂਗ ਦੱਸਦਿਆਂ ਆਪਣੇ ਜੱਦੀ ਪਿੰਡ ਭਜੌਲੀ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ, “ਮੈਂ ਅੱਜ ਜੋ ਵੀ ਹਾਂ, ਮੇਰੇ ਸਕੂਲ ਦੇ ਅਧਿਆਪਕਾਂ ਦੀ ਬਦੌਲਤ ਹਾਂ।"

ਅਧਿਆਪਕਾਂ ਨੂੰ ਮਾਵਾਂ ਦੇ ਤੁਲ ਦੱਸਦਿਆਂ ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਗਿਆਨ ਵੰਡਣ ਲਈ ਜੀਅ ਤੋੜ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਦੱਸਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਲਈ ਉਨ੍ਹਾਂ ਦੇ ਫ਼ਰਜ਼ ਦੇ ਨਿਰਵਾਹ ਵਾਸਤੇ ਹੋਰ ਸੁਖਾਵਾਂ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਰਾਬਰ ਲਾਭਦਾਇਕ ਸਿੱਧ ਹੋਵੇ।


ਸ. ਚੰਨੀ ਨੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੜ੍ਹਾਈ ਲਈ ਆਪਣੇ ਸਮੇਂ ਦੇ ਹਰ ਪਲ ਦੀ ਸੁਚੱਜੀ ਵਰਤੋਂ ਕਰਨ। ਵਿਦਿਆਰਥੀਆਂ ਨੂੰ ਇੱਕ ਟੀਚਾ ਮਿੱਥਣ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ ਦੇ ਹੁਨਰ ਨੂੰ ਨਿਖਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਸਾਥੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ਅਤੇ ਟੀਮ ਰੂਪ ਵਿੱਚ ਇਕੱਠੇ ਅੱਗੇ ਵਧਣ। ਵਿਦਿਆਰਥੀਆਂ ਨੂੰ ਭੰਗੜਾ, ਐਨ.ਐਸ.ਐਸ., ਖੇਡਾਂ ਅਤੇ ਹੋਰ ਸੱਭਿਆਚਾਰਕ ਅਤੇ ਸਹਿਯੋਗੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪੜ੍ਹਾਈ ਦੇ ਨਾਲ-ਨਾਲ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਐਸੋਸੀਏਸ਼ਨ ਦਾ ਲੋਗੋ ਵੀ ਲਾਂਚ ਕੀਤਾ।


ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਰਬੋਤਮ ਪ੍ਰਾਪਤੀਆਂ ਵਾਲੇ ਅਧਿਆਪਕਾਂ ਨੂੰ ਪੁਰਸਕਾਰ ਦਿੱਤੇ, ਜਿਨ੍ਹਾਂ ਵਿੱਚ ਰਜਿੰਦਰ ਸ਼ਰਮਾ ਐਸ.ਐਮ.ਡੀ.ਆਰ. ਐਸ.ਡੀ. ਸਕੂਲ ਪਠਾਨਕੋਟ, ਮਹਿਕ ਦੂਨ ਇੰਟਰਨੈਸ਼ਨਲ ਸਕੂਲ, ਅਰਸ਼ਪਾਲ ਕੌਰ ਦੁਆਬਾ ਮਾਡਲ ਹਾਈ ਸਕੂਲ, ਪ੍ਰੀਤੀ ਮਾਊਂਟ ਕਾਰਮਲ ਸਕੂਲ, ਪਰਮਜੀਤ ਕੌਰ ਦਿਸ਼ਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲਖਵਿੰਦਰ ਇੰਟਰਨੈਸ਼ਨਲ ਫਤਹਿ ਅਕੈਡਮੀ, ਦਲਜੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਰਾਜਿੰਦਰ ਪਾਲ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪੂਨਮ ਸ਼ਰਮਾ ਮਾਊਂਟ ਲਿਟੇਰਾ ਜ਼ੀ ਸਕੂਲ, ਰਾਜਵੀਰ ਕੌਰ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਸ਼ਾਮਲ ਹਨ। ਉਨ੍ਹਾਂ ਨੇ ਜਸਵੰਤ ਕੌਰ ਦੇਵਗਨ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਸਮਾਜਕ ਕਾਰਜਾਂ ਲਈ "ਪੰਜਾਬ ਦਾ ਮਾਣ ਐਵਾਰਡ" ਨਾਲ ਨਿਵਾਜਿਆ।


ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਐਫ.ਏ.ਪੀ. ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।


ਸਮਾਗਮ ਦੌਰਾਨ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਸਤਿੰਦਰ ਸਿੰਘ ਵੀ ਮੌਜੂਦ ਰਹੇ।

0 comments
bottom of page