top of page
  • globalnewsnetin

ਖਾਲਸਾ ਕਾਲਜ ਇੰਜੀਨੀਅਰਿੰਗ ਟੈਕਨਾਲੋਜੀ ਵਿਖੇ 24 ਪੰਜਾਬ ਬਟਾਲੀਅਨ ਐਨ. ਸੀ. ਸੀ. ਦਾ ਸਾਲਾਨਾ ਸਿਖਲਾਈ ਕੈਂਪ ਲਗਾਇਆ ਗਿਆ


ਅੰਮਿ੍ਰਤਸਰ, ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ 24 ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ਸਲਾਨਾ ਸਿਖਲਾਈ ਕੈਂਪ ਲਗਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ’ਚ ਅੰਮਿ੍ਰਤਸਰ ਦੇ ਵੱਖ ਵੱਖ ਕਾਲਜਾਂ ਅਤੇ ਸਕੂਲਾਂ ਦੇ ਕੈਡਿਟਾਂ ਨੇ ੳਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਕੈਡਿਟਾਂ ਨੂੰ ਸ਼ਖਸੀਅਤ ਦੇ ਵਿਕਾਸ ਦੇ ਨਾਲ ਹਥਿਆਰਾਂ ਦੀ ਸੰਭਾਲ ਅਤੇ ਨਕਸ਼ੇ ਨੂੰ ਪੜ੍ਹਣ ਦੀ ਸਿਖਲਾਈ ਦਿੱਤੀ ਗਈ। ਕੈਂਪ ਦਾ ਉਦੇਸ਼ ਕੈਡਿਟਾਂ ’ਚ ਏਕਤਾ, ਦੇਸ਼ ਭਗਤੀ, ਟੀਮ ਭਾਵਨਾ ਅਤੇ ਅਨੁਸ਼ਾਸਨ ਦੀ ਸੋਚ ਪੈਦਾ ਕਰਨਾ ਸੀ।

ਇਸ ਮੌਕੇ ਡਾ. ਮੰਜੂ ਬਾਲਾ ਨੇ ਕੈਂਪ ਦਾ ਅਗਾਜ਼ ਕਰਨ ਸਮੇਂ ਸੀ. ਓ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਿਸਮ ਦੇ ਕੈਂਪ ਕੈਡਿਟਾਂ ’ਚ ਜਿੰਮੇਵਾਰੀ ਅਤੇ ਹਿੰਮਤ ਦੀ ਭਾਵਨਾ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਿਟਸ ਨੇ ਅਲੱਗ-ਅਲੱਗ ਗਤੀਵਿਧੀਆਂ ਜਿਸ ’ਚ ਭਾਰਤ ਸਵੱਛਤਾ ਅਭਿਆਨ, ਰਾਜ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਸਿਹਤ ਜਾਗਰੂਕਤਾ ਮੁਹਿੰਮਾਂ, ਰੁੱਖ ਲਗਾਉਣ ਦੇ ਅਭਿਆਨ, ਨਸ਼ਾ ਵਿਰੋਧੀ ਜਾਗ੍ਰਿਤ, ਪਾਣੀ ਦੀ ਸਾਂਭ‐ਸੰਭਾਲ ਪ੍ਰੋਗਰਾਮਾਂ ਦੇ ਉਦੇਸ਼ ਤਹਿਤ ਹਿੱਸਾ ਲਿਆ।

ਇਸ ਮੌਕੇ ਗਰੁੱਪ ਕਮਾਂਡਰ ਬਿ੍ਰਗੇਡੀਅਰ ਰੋਹਿਤ ਕੁਮਾਰ ਨੇ ਕੈਂਪ ਦਾ ਦੌਰਾ ਕੀਤਾ ਅਤੇ ਕੈਡਿਟਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਦੀ ਨਿਗਰਾਨੀ ਕਰਨ ਲਈ ਅਤੇ ਵੱਖ-ਵੱਖ ਨਿਯੁਕਤੀਆਂ ਸਬੰਧੀ ਗੱਲਬਾਤ ਕੀਤੀ। ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ 24 ਬੀ. ਐਨ., ਐਨ.ਸੀ.ਸੀ. ਦੇ ਸੀ. ਓ. ਵੱਲੋਂ ਇਕ ਪ੍ਰੇਰਕ ਭਾਸ਼ਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਐਨ. ਸੀ. ਸੀ. ਦੇ ਮੈਂਬਰ ਬਣਨ ਅਤੇ ਕਾਲਜ ’ਚ ਸ਼ਾਮਿਲ ਹੋਣ ਲਈ ਕਿਹਾ। ਇਸ ਮੌਕੇ ਏ. ਐਨ. ਓ. ਮਨੀਸ਼ ਗੁਪਤਾ, ਅਨਿਲ ਪ੍ਰਤਾਪ ਅਤੇ ਸੀ. ਟੀ. ਓ .ਦਿਲਜੋਤ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ ਮੌਜੂਦ ਸੀ।

0 comments
bottom of page