top of page
  • globalnewsnetin

ਡਾ. ਨਿੱਜਰ ਨੇ ਮੂਲ ਅਨਾਜ ਦੀ ਪੈਦਾਵਾਰ 'ਤੇ ਦਿੱਤਾ ਜੋਰ


ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ.) ਵਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੰਪਨੀ ਬਾਗ ਵਿਖੇ ਕਰਵਾਏ ਗਏ "ਈਟ ਰਾਈਟ ਮਿਲੇਟ ਮੇਲੇ" ਦਾ ਉਦਘਾਟਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਮਾਗਮ ਵਿੱਚ ਹਾਜ਼ਰ ਕਿਸਾਨਾਂ, ਖੁਰਾਕ ਮਾਹਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਟੇ ਅਨਾਜ ਦੀ ਪੈਦਾਵਾਰ ਕਰਨ ਦੇ ਜ਼ੋਰ ਦਿੱਤਾ।

ਡਾ. ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਧਰਤੀ ਨੂੰ ਜ਼ਹਿਰ ਕੋਲੋਂ ਬਚਾਉਣ ਲਈ ਸਾਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮੋਟਾ ਅਨਾਜ ਜਿਸ ਵਿਚ ਮੁੱਖ ਤੌਰ ਤੇ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ, ਸਾਂਵਾਂ, ਅਤੇ ਰਾਗੀ ਆਉਂਦੇ ਹਨ ਨੂੰ ਬਿਲਕੁਲ ਹੀ ਅਸੀਂ ਭੁੱਲ ਗਏ ਹਾਂ, ਜਦਿਕ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਮੋਟੇ ਅਨਾਜ ਦੀ ਪੈਦਾਵਾਰ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਥੇ ਦਵਾਈਆਂ ਵੀ ਘੱਟ ਵਰਤਣੀਆਂ ਪੈਂਦੀਆਂ ਹਨ। ਜਿਸ ਨਾਲ ਸਾਡੀ ਮਿੱਟੀ ਵੀ ਉਪਜਾਊ ਬਣੀ ਰਹਿੰਦੀ ਹੈ। ਡਾ. ਨਿੱਜਰ ਨੇ ਕਿਹਾ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫਾਇਦੇ ਬਾਰੇ ਜਾਗਰੂਕਤਾ ਲਹਿਰ ਚਲਾਈ ਗਈ। ਉਨਾਂ ਕਿਹਾ ਕਿ ਸਰਕਾਰ ਵੀ ਇਨਾਂ ਦੀ ਮਦਦ ਕਰੇਗੀ।

0 comments
bottom of page