top of page
  • globalnewsnetin

ਪੰਜਾਬ ਸਰਕਾਰ ਵੱਲੋਂ 4702 ਕਰਜ਼ਦਾਰਾਂ ਨੂੰ 20.98 ਕਰੋੜ ਰੁਪਏ ਦੀ ਕਰਜ਼ਾ ਰਾਹਤ,4702 कजऱ्दारों को 20.98 करोड़ रु


चंडीगढ़ (गुरप्रीत) पंजाब सरकार ने पिछड़ी श्रेणियों और आर्थिक तौर पर कमज़ोर वर्गों के 4702 कजऱ्दारों का 20.98 करोड़ रुपए का कजऱ् माफ करके उनको बड़ी राहत दी है। यह जानकारी देते हुए पंजाब के सामाजिक न्याय, अधिकारिता और अल्पसंख्यक मंत्री स. साधु सिंह धर्मसोत ने किया है।

स. धर्मसोत ने कहा कि पंजाब पिछड़ी श्रेणियां भूमि विकास और वित्त निगम (बैकफिन्को) द्वारा राज्य की पिछड़ी श्रेणियां और आर्थिक तौर पर कमज़ोर वर्गों के नौजवानों को 31 मार्च, 2021 तक बाँटे गए कजऱ्ों में से 50-50 हज़ार रुपए तक की कजऱ् राहत दी जा रही है, जिससे निगम के आर्थिक तौर पर कमजोर वर्ग, पिछड़ी श्रेणियों और अल्पसंख्यक वर्ग के कजऱ्दारों को कजऱ् राहत दी जा सके।

स. धर्मसोत ने बताया कि अमृतसर के 222, बरनाला के 102, बठिंडा के 260, फरीदकोट 317, फ़तेहगढ़ साहिब के 206, फाजिल्का के 156, फिऱोज़पुर के 249, गुरदासपुर और पठानकोट के 267, होशियारपुर के 90, जालंधर के 125, कपूरथला के 206, लुधियाना के 347, मोगा के 101, श्री मुक्तसर साहिब के 226, मानसा के 325, एस.बी.एस. नगर के 122, पटियाला के 538, रूपनगर के 212, एस.ए.एस. नगर के 147, संगरूर के 186 और तरन तारन के 298 आदि जिलों के नौजवानों को कजऱ् राहत दी गई है।

सामाजिक न्याय मंत्री ने कहा कि पंजाब सरकार द्वारा वर्ष 1976 में बैकफिंको की स्थापना, राज्य की पिछड़ी श्रेणियों और आर्थिक तौर पर कमज़ोर वर्गों का आर्थिक स्तर ऊँचा उठाने के मनोरथ से की थी। इसी मंतव्य के लिए बैकफिंको द्वारा सिख, मुसलमान, ईसाई, पारसी, बौद्ध और जैन समुदायों से सम्बन्धित नौजवानों के स्व-रोजग़ार के लिए कम ब्याज दरों पर कजऱ्े मुहैया करवाए जाते हैं।

जि़क्रयोग्य है कि बैकफिंको पिछड़ी श्रेणियों और आर्थिक तौर पर कमज़ोर वर्गों को आत्मनिर्भर बनाने के लिए स्व-रोजग़ार स्कीमों के अधीन कजऱ्े उपलब्ध करवा रही है। कई नौजवानों के भरपूर यत्नों के बावजूद कुछ कारणों से व्यापार फेल हो जाना, लाभार्थी की मौत हो जाने के कारण घर में कोई और कमाने वाला ना होना, लाभार्थी के घर में किसी अन्य मैंबर की लम्बी बीमारी होने के कारण या कोई अन्य कमाई का साधन न होना या किसी प्राकृतिक आपदा का शिकार हो जाना आदि के कारण इन कजऱ्ों की वसूली संभव नहीं है। इसी तरह कोरोना महामारी के कारण भी कर्जदारों के कारोबार पर बहुत बुरा प्रभाव पडऩे के कारण उनकी आमदन कम हुई है।


ਨੌਜਵਾਨਾਂ ਵੱਲੋਂ ਸਵੈ-ਰੋਜ਼ਗਾਰ ਲਈ ਲਏ ਕਰਜਿ਼ਆਂ ਵਿੱਚੋਂ 50-50 ਹਜ਼ਾਰ ਦੀ ਰਾਸ਼ੀ ਮੁਆਫ਼ ਕੀਤੀ

ਚੰਡੀਗੜ੍ਹ,: ਪੰਜਾਬ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ ਦੇ 4702 ਕਰਜ਼ਦਾਰਾਂ ਦਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ ਹੈ।

ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਵੱਲੋਂ ਸੂਬੇ ਦੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਨੂੰ 31 ਮਾਰਚ, 2021 ਤੱਕ ਵੰਡੇ ਕਰਜਿ਼ਆਂ ਵਿੱਚੋਂ 50-50 ਹਜ਼ਾਰ ਰੁਪਏ ਤੱਕ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ, ਤਾਂ ਜੋ ਨਿਗਮ ਦੇ ਆਰਥਿਕ ਤੌਰ ਤੇ ਕੰਮਜੋਰ ਵਰਗ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਕਰਜਦਾਰਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਸਕੇ।

ਸ. ਧਰਮਸੋਤ ਨੇ ਦੱਸਿਆ ਕਿ ਅੰਮਿ਼ਤਸਰ ਦੇ 222, ਬਰਨਾਲਾ ਦੇ 102, ਬਠਿੰਡਾ ਦੇ 260, ਫਰੀਦਕੋਟ 317, ਫ਼ਤਿਹਗੜ੍ਹ ਸਾਹਿਬ ਦੇ 206, ਫਾਜਿ਼ਲਕਾ ਦੇ 156, ਫਿਰੋਜ਼ਪੁਰ ਦੇ 249, ਗੁਰਦਾਸਪੁਰ ਅਤੇ ਪਠਾਨਕੋਟ ਦੇ 267, ਹੁਸਿ਼ਆਰਪੁਰ ਦੇ 90, ਜਲੰਧਰ ਦੇ 125, ਕਪੂਰਥਲਾ ਦੇ 206, ਲੁਧਿਆਣਾ ਦੇ 347, ਮੋਗਾ ਦੇ 101, ਸ੍ਰੀ ਮੁਕਤਸਰ ਸਾਹਿਬ ਦੇ 226, ਮਾਨਸਾ ਦੇ 325, ਐਸ. ਬੀ. ਐਸ. ਨਗਰ ਦੇ 122, ਪਟਿਆਲਾ ਦੇ 538, ਰੂਪਨਗਰ ਦੇ 212, ਐਸ.ਏ.ਐਸ. ਨਗਰ ਦੇ 147, ਸੰਗਰੂਰ ਦੇ 186 ਅਤੇ ਤਰਨਤਾਰਨ ਦੇ 298 ਆਦਿ ਜਿ਼ਲ੍ਹਿਆਂ ਦੇ ਨੌਜਵਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਗਈ ਹੈ।

ਸਮਾਜਿਕ ਨਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 1976 ਵਿੱਚ ਬੈਕਫਿੰਕੋ ਦੀ ਸਥਾਪਨਾ, ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁਕਣ ਦੇ ਮਨੋਰਥ ਨਾਲ ਕੀਤੀ ਸੀ।ਇਸੇ ਮੰਤਵ ਲਈ ਬੈਕਫਿੰਕੋ ਵੱਲੋਂ ਸਿੱਖ, ਮੁਸਲਮਾਨ, ਕ੍ਰਿਸਚੀਅਨ, ਪਾਰਸੀ, ਬੋਧੀ ਅਤੇ ਜੈਨੀ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੇ ਸਵੈ-ਰੁਜਗਾਰ ਲਈ ਲਈ ਘੱਟ ਵਿਆਜ ਦਰਾਂ `ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।

ਜਿ਼ਕਰਯੋਗ ਹੈ ਕਿ ਬੈਕਫਿੰਕੋ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਨੂੰ ਆਤਮ ਨਿਰਭਰ ਕਰਨ ਲਈ ਸਵੈ-ਰੁਜ਼ਗਾਰ ਸਕੀਮਾਂ ਅਧੀਨ ਕਰਜੇ ਮੁੱਹਈਆ ਕਰਵਾ ਰਹੀ ਹੈ।ਕਈ ਨੌਜਵਾਨਾਂ ਦਾ ਭਰਪੂਰ ਯਤਨਾਂ ਦੇ ਬਾਵਜੂਦ ਕੁੱਝ ਕਾਰਨਾਂ ਕਰਕੇ ਵਪਾਰ ਫੇਲ ਹੋ ਜਾਣਾ, ਲਾਭਪਾਤਰੀ ਦੀ ਮੌਤ ਹੋ ਜਾਣ ਕਰਕੇ ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਣਾ, ਲਾਭਪਾਤਰੀ ਦੇ ਘਰ ਵਿੱਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਹੋਣ ਕਾਰਨ ਜਾਂ ਕੋਈ ਹੋਰ ਕਮਾਈ ਦਾ ਸਾਧਨ ਨਾ ਹੋਣਾ ਜਾਂ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਣਾ ਆਦਿ ਕਾਰਨ ਇਨ੍ਹਾਂ ਕਰਜਿ਼ਆਂ ਦੀ ਵਸੂਲੀ ਸੰਭਵ ਨਹੀਂ ਹੈ।ਇਸੇ ਤਰ੍ਹਾਂ ਕਰੋਨਾ ਮਹਾਂਮਾਰੀ ਕਰਕੇ ਵੀ ਕਰਜ਼ਦਾਰਾਂ ਦੇ ਕਾਰੋਬਾਰ `ਤੇ ਬਹੁਤ ਬੁਰਾ ਅਸਰ ਪੈਣ ਕਰਕੇ ਉਨ੍ਹਾਂ ਦੀ ਆਮਦਨ ਘੱਟ ਹੋਈ ਹੈ।



0 comments
bottom of page