top of page
  • globalnewsnetin

ਬਨਵਾਰੀ ਲਾਲ ਪੁਰੋਹਿਤ ਨੇ ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਨੂੰ ਸਨਮਾਨਿਤ ਕੀਤਾ


ਚੰਡੀਗੜ੍ਹ ਤਾਮਿਲ ਸੰਗਮ ਨੇ ਅੱਜ ਭਾਰਤੀ ਭਵਨ ਸੈਕਟਰ 30 ਚੰਡੀਗੜ੍ਹ ਵਿਖੇ ਪੋਂਗਲ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਮਾਨਯੋਗ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੂੰ ਸੇਵਾ ਰਤਨ ਅਵਾਰਡ 2023 ਭੇਂਟ ਕੀਤਾ।ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਤਮਿਲ ਸੰਗਮ ਦੇ ਜਨਰਲ ਸਕੱਤਰ ਰਾਜ ਸੇਕਰਨ, ਵੀ ਸ਼ਿਵਾ ਸੁਬਰਾਮਨੀਅਮ ਅਤੇ ਪੀ ਗੁਨਾ ਸੇਕਰਨ ਮੌਜੂਦ ਸਨ।ਵਿਸ਼ਵਾਸ ਫਾਊਂਡੇਸ਼ਨ ਨੂੰ ਇਹ ਅਵਾਰਡ ਲਗਾਤਾਰ ਲਗਾਏ ਜਾ ਰਹੇ ਖੂਨਦਾਨ ਕੈਂਪਾਂ ਅਤੇ ਕਰੋਨਾ ਦੌਰਾਨ ਕੀਤੇ ਗਏ ਸੇਵਾ ਕਾਰਜਾਂ ਦੇ ਮੱਦੇਨਜ਼ਰ ਦਿੱਤਾ ਗਿਆ।

0 comments
bottom of page