top of page
  • globalnewsnetin

ਹੁਸ਼ਿਆਰਪੁਰ ਚ ਰਾਜਨੀਤਿਕ ਧਮਾਕਾ ਸਮਾਜਸੇਵੀ ,ਵਰਿੰਦਰ ਪ੍ਰਹਾਰ ਬਣੇ ਹਾਥੀ ਦੇ ਸਾਥੀ


ਬਸਪਾ ਹੁਸ਼ਿਆਰਪੁਰ ਚ ਮਜ਼ਬੂਤੀ ਨਾਲ ਚੋਣ ਲੜੇਗੀ ਰਣਧੀਰ ਸਿੰਘ ਬੇਨੀਵਾਲ 24 ਸਤੰਬਰ 2021 ਜਲੰਧਰ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਚ ਉਸ ਵੇਲੇ ਮਜ਼ਬੂਤ ਨਜ਼ਰ ਆਉਣ ਲੱਗੀ ਜਦੋਂ ਇਲਾਕੇ ਦੇ ਵੱਡੇ ਸਮਾਜ ਸੇਵੀ ਸ਼੍ਰੀ ਵਰਿੰਦਰ ਸਿੰਘ ਪਰਹਾਰ ਬਸਪਾ ਦੇ ਹਾਥੀ ਦੇ ਸਾਥੀ ਬਣ ਗਏ। ਅਮਰੀਕਨ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਸ਼੍ਰੀ ਵਰਿੰਦਰ ਸਿੰਘ ਪਰਹਾਰ ਸਮਾਜ ਸੇਵੀ ਦੇ ਨਾਲ ਲੇਖਕ ਵੀ ਹਨ। ਓਹ ਹੋਮ ਫਾਰ ਹੋਮਲੈਸੱ ਨਾਲ ਦੀ ਸਮਾਜਿਕ ਸੰਸਥਾ ਚਲਾ ਰਹੇ ਹਨ ਜਿਸ ਤਹਿਤ ਉਹਨਾਂ ਨੇ 60 ਬੇਘਰਿਆਂ ਨੂੰ ਘਰ ਬਣਾਕੇ ਦਿੱਤੇ, ਚਾਰ ਪੁਸਤਕਾਂ ਸਮਾਜ ਦੀ ਝੋਲੀ ਪਾਈਆਂ। ਇਸ ਮੌਕੇ ਜਲੰਧਰ ਪ੍ਰੈਸ ਕਲੱਬ ਚ ਹੋਏ ਸਾਦਾ ਪ੍ਰੋਗਰਾਮ ਤਹਿਤ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪਾਰਟੀ ਚ ਸ਼੍ਰੀ ਪਰਹਾਰ ਨੂੰ ਸ਼ਾਮਿਲ ਕਰਵਾਉਦਿਆਂ ਕਿਹਾ ਕਿ ਬਸਪਾ ਹੁਸ਼ਿਆਰਪੁਰ ਵਿਧਾਨ ਸਭਾ ਮਜ਼ਬੂਤੀ ਨਾਲ ਲੜੇਗੀ ਤੇ ਵਰਿੰਦਰ ਸਿੰਘ ਪਰਹਾਰ ਨੂੰ ਵਿਧਾਨ ਸਭਾ ਦਾ ਹਲਕਾ ਇੰਚਾਰਜ ਲਗਾਇਆ ਜਾਂਦਾ ਹੈ। ਇਸ ਮੌਕੇ ਹੀ ਪਿਛਲੇ ਦਿਨੀਂ ਬਸਪਾ ਚ ਸ਼ਾਮਿਲ ਹੋਏ ਸ਼੍ਰੀ ਸਰਪੰਚ ਰਾਕੇਸ਼ ਕੁਮਾਰ ਮਹਾਸ਼ਾ ਨੂੰ ਵੀ ਹਲਕਾ ਭੋਆ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਦੱਸਣਯੋਗ ਹੈ ਕਿ ਬਸਪਾ ਸ਼੍ਰੋਮਣੀ ਅਕਾਲੀ ਦਲ ਗਠਜੋੜ ਤਹਿਤ ਵੀਹ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੀ ਹੈ। ਜਿਸ ਤਹਿਤ ਬਸਪਾ ਅੱਜ ਤੱਕ 13 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਹਲਕਾ ਇੰਚਾਰਜ ਘੋਸ਼ਿਤ ਕਰ ਚੁੱਕੀ ਹੈ। ਜਿਸ ਵਿਚ ਪ੍ਰਮੁੱਖ ਤੌਰ ਤੇ ਬਸਪਾ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਫਗਵਾੜਾ ਵਿਧਾਨ ਸਭਾ ਤੋ ਚੋਣ ਲੜ ਰਹੇ ਹਨ। ਬਸਪਾ ਦੇ ਹੁਣ ਤੱਕ ਐਲਾਨੇ ਚਿਹਰਿਆਂ ਵਿਚ ਰਵਿਦਾਸੀਆ, ਆਦਧਰਮੀ, ਮਜ਼ਬੀ ਸਿੱਖ, ਵਾਲਮੀਕਿ, ਲੁਬਾਣਾ ਸਿੱਖ, ਬ੍ਰਹਮਣ, ਸਿੱਖ ਰਾਜਪੂਤ ਤੇ ਮਹਾਸ਼ਾ ਭਾਈਚਾਰੇ ਵਿੱਚ ਹਲਕਾ ਇੰਚਾਰਜ ਲਗਾਇਆ ਜਾ ਚੁੱਕਾ ਹੈ। ਬਸਪਾ ਆਪਣੀ ਭਵਿੱਖ ਰਣਨੀਤੀ ਨੂੰ ਦੇਖਦੇ ਹੋਏ ਜਾਤੀ ਸਮੀਕਰਣਾਂ ਦਾ ਸਮਤੋਲ ਸੋਸ਼ਲ ਇੰਜਨੀਅਰਿੰਗ ਦੇ ਰੂਪ ਵਿਚ ਅੱਗੇ ਵਧਾ ਰਹੀ ਹੈ। ਸ਼੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਸਰਬ ਜਾਤੀ ਤੇ ਸਰਬ ਧਰਮ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਤੇ ਪਾਰਟੀ ਇਸ ਕੋਸਿਸ ਵਿਚ ਹੈ ਕਿ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਨੂੰ ਬਣਦਾ ਸਤਿਕਾਰ ਮਿਲੇ । ਬਸਪਾ ਦੀ ਹੁਣ ਤੱਕ ਦੀ ਐਲਾਨੀ ਸੂਚੀ ਵਿਚ ਅਨੁਸੂਚਿਤ ਜਾਤੀ ਵਰਗ ਦੇ ਨਾਲ ਪੱਛੜਾ ਵਰਗ ਤੇ ਜਨਰਲ ਵਰਗ ਦੇ ਨਾਲ ਨਾਲ ਹਿੰਦੂ, ਸਿੱਖ ਚਿਹਰੇ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਹਨ । ਸ਼੍ਰੀ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ 25 ਸਤੰਬਰ ਨੂੰ ਪਾਰਟੀ ਦਫਤਰ ਜਲੰਧਰ ਵਿਖੇ ਬੁਲਾਈ ਗਈ ਹੈ ਜਿੱਥੇ ਅਗਲੀ ਰਣਨੀਤੀ ਤੇ ਵਿਚਾਰ ਕੀਤਾ ਜਾਏਗਾ। ਇਸ ਮੌਕੇ ਸੂਬਾ ਜਨਰਲ ਸ਼੍ਰੀ ਗੁਰਲਾਲ ਸੈਲਾ, ਜਨਰਲ ਸਕੱਤਰ ਰਣਜੀਤ ਕੁਮਾਰ, ਸਕੱਤਰ ਦਲਜੀਤ ਰਾਏ, ਜਨਰਲ ਸਕੱਤਰ ਸਮਿੱਤਰ ਸਿਕਰੀ , ਮਹਿੰਦਰ ਸਿੰਘ ਸੰਧਰਾ , ਜਿਲ੍ਹਾ ਪ੍ਰਧਾਨ ਸੋਮਨਾਥ ਬੈਂਸ , ਮੁੱਖ ਜੋਨ ਇੰਚਾਰਜ ਹੰਸ ਰਾਜ ਸੇਵੜਾ, ਜਿਲ੍ਹਾ ਪ੍ਰਧਾਨ ਪਠਾਨਕੋਟ ਧਰਮ ਪਾਲ ਭਗਤ , ਹਲਕਾ ਪ੍ਰਧਾਨ ਪਵਨ ਕੁਮਾਰ ਆਦਿ ਸ਼ਾਮਿਲ ਸਨ


0 comments
bottom of page