top of page
  • globalnewsnetin

केजरीवाल का दिल्ली मॉडल झूठ व फरेब पर आधारित: श्रीनिवास, ਕੇਜਰੀਵਾਲ ਦਾ ਦਿੱਲੀ ਮਾਡਲ ਝੂਠ ਤੇ ਫਰੇਬ ਉਪਰ ਆਧਾਰ


चंडीगढ़ (गुरप्रीत) अखिल भारतीय युवा कांग्रेस की ओर से अखिल भारतीय युवा कांग्रेस अध्यक्ष श्रीनिवास बीवी द्वारा चंडीगढ़ स्थित पंजाब कांग्रेस मुख्यालय में एक प्रेस कॉन्फ्रेंस को संबोधित किया गया। जिन्होंने इस दौरान दिल्ली के मुख्यमंत्री अरविंद केजरीवाल और आम आदमी पार्टी की ओर से पंजाब में पीटे जा रहे दिल्ली मॉडल के ढिंढोरे की असलियत को लोगों के सामने रखा। इस प्रेस कॉन्फ्रेंस का संचालन कांग्रेस पार्टी के प्रवक्ता श्री पवन खेड़ा की ओर से किया गया था।

प्रेस कॉन्फ्रेंस को संबोधित करते हुए श्रीनिवास ने दिल्ली के मुख्यमंत्री अरविंद केजरीवाल और उनकी पार्टी की ओर से पंजाब में पेश किए जा रहे दिल्ली मॉडल को झूठ और फरेब का मॉडल करार दिया।जिस मॉडल में केजरीवाल को चमकाने के लिए ही करीब 490 करोड़ रुपये खर्च कर दिए गए।उन्होंने खुलासा किया कि कोरोना काल के वक्त दिल्ली में लोगों के लिए ना तो बेड मौजूद थे और ना ही ऑक्सीजन के सिलेंडर। दिल्ली में 25000 मौतों का सरकारी आंकड़ा है। उनकी टीम में शामिल 500 से अधिक लोगों द्वारा शवों का संस्कार किया जाता था व यहां तक की शव का संस्कार करने के लिए दो-दो दिन तक इंतजार करना पड़ता था। हर 10 मिनट में एंबुलेंस का सायरन सुनाई देता था। लेकिन इन हालातों में केजरीवाल मास्क पहनकर अपने घर में घुसे हुए थे।

उन्होंने खुलासा किया कि दिल्ली के मुकाबले उन हालातों में पंजाब में सिर्फ 16000 लोग कोरोना के चलते मरे। केजरीवाल दिल्ली मॉडल को लेकर झूठ बोल रहे हैं। दिल्ली में लोगों को सरकारी अस्पतालों में जगह न मिलने के चलते निजी अस्पतालों में दाखिल होना पड़ा। जबकि पंजाब में सरकारी अस्पतालों में लोगों का अच्छा इलाज हुआ। यहां तक कि प्रवासी दिल्ली से पलायन करने को मजबूर हो गए। इसी तरह, उन्होंने मोहल्ला क्लिनिक्स को लेकर भी आप के दावों की पोल खोली और बताया कि वहाँ डॉक्टर व नर्सेज न होकर आम आदमी पार्टी के वर्कर रहते हैं। इसी तरह, इन लोगों ने रोजगार, शिक्षा व अन्य मुद्दों को लेकर दिल्ली के लोगों से किया कोई वायदा पूरा नहीं किया। इस दौरान उन्होंने केजरीवाल के दिल्ली मॉडल की बजाय कांग्रेस के पंजाब मॉडल पर विश्वास करने की अपील की, जो सच्चाई पर आधारित है।


ਚੰਡੀਗੜ੍ਹ: ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਜੀ ਵੱਲੋਂ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਮੁੱਖ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਦਿੱਲੀ ਮਾਡਲ ਦੇ ਪਿੱਟੇ ਜਾ ਰਹੇ ਢਿੰਡੋਰੇ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਰੱਖਿਆ। ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕਾਂਗਰਸ ਪਾਰਟੀ ਦੇ ਬੁਲਾਰੇ ਸ੍ਰੀ ਪਵਨ ਖੇੜਾ ਵੱਲੋਂ ਕੀਤਾ ਗਿਆ ਸੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨਿਵਾਸ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਪੰਜਾਬ ਚ ਪੇਸ਼ ਕੀਤੇ ਜਾ ਰਹੇ ਦਿੱਲੀ ਮਾਡਲ ਨੂੰ ਝੂਠ ਤੇ ਫਰੇਬ ਦਾ ਮਾਡਲ ਕਰਾਰ ਦਿੱਤਾ। ਇਸ ਮਾਡਲ ਚ ਕੇਜਰੀਵਾਲ ਨੂੰ ਚਮਕਾਉਣ ਲਈ ਹੀ ਕਰੀਬ 490 ਕਰੋੜ ਰੁਪਏ ਖਰਚ ਕਰ ਦਿੱਤੇ ਗਏ। ਉਨ੍ਹਾਂ ਖੁਲਾਸਾ ਕੀਤਾ ਕਿ ਕੋਰੋਨਾ ਵੇਲੇ ਦਿੱਲੀ ਚ ਲੋਕਾਂ ਲਈ ਨਾ ਤਾਂ ਬੈੱਡ ਮੌਜੂਦ ਸਨ ਤੇ ਨਾ ਹੀ ਆਕਸੀਜਨ ਸਿਲੰਡਰ। ਦਿੱਲੀ ਚ 25 ਹਜ਼ਾਰ ਮੌਤਾਂ ਦਾ ਸਰਕਾਰੀ ਅੰਕੜਾ ਹੈ। ਉਨ੍ਹਾਂ ਦੇ ਟੀਮ ਚ ਸ਼ਾਮਲ 500 ਤੋਂ ਵੱਧ ਲੋਕਾਂ ਵੱਲੋਂ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਸੀ ਤੇ ਇੱਥੋਂ ਤੱਕ ਕਿ ਲਾਸ਼ ਦਾ ਸਸਕਾਰ ਕਰਨ ਲਈ ਦੋ-ਦੋ ਦਿਨ ਤਕ ਇੰਤਜ਼ਾਰ ਕਰਨਾ ਪੈਂਦਾ ਸੀ। ਹਰ ਦਸ ਮਿੰਟ ਚ ਐਂਬੂਲੈਂਸ ਦਾ ਸਾਇਰਨ ਸੁਣਾਈ ਦਿੰਦਾ ਸੀ। ਪਰ ਇਨ੍ਹਾਂ ਹਾਲਾਤਾਂ ਚ ਕੇਜਰੀਵਾਲ ਆਪਣੇ ਘਰ ਚ ਵੜੇ ਹੋਏ ਸੀ।

ਉਨ੍ਹਾਂ ਖੁਲਾਸਾ ਕੀਤਾ ਕਿ ਦਿੱਲੀ ਦੇ ਮੁਕਾਬਲੇ ਉਨ੍ਹਾਂ ਹਾਲਾਤਾਂ ਚ ਪੰਜਾਬ ਚ ਸਿਰਫ 16 ਹਜ਼ਾਰ ਲੋਕ ਕਰੋਨਾ ਦੇ ਕਾਰਨ ਮਰੇ। ਕੇਜਰੀਵਾਲ ਦਿੱਲੀ ਮਾਡਲ ਨੂੰ ਲੈ ਕੇ ਹਰ ਦਿਨ ਪੰਜਾਬ ਵਿੱਚ ਝੂਠ ਬੋਲ ਰਹੇ ਹਨ। ਦਿੱਲੀ ਚ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਚ ਥਾਂ ਨਾ ਮਿਲਣ ਕਾਰਨ ਪ੍ਰਾਈਵੇਟ ਹਸਪਤਾਲਾਂ ਚ ਦਾਖ਼ਲ ਹੋਣਾ ਪਿਆ। ਜਦਕਿ ਪੰਜਾਬ ਚ ਸਰਕਾਰੀ ਹਸਪਤਾਲਾਂ ਚ ਲੋਕਾਂ ਦਾ ਵਧੀਆ ਇਲਾਜ ਹੋਇਆ। ਇੱਥੋਂ ਤੱਕ ਕਿ ਪਰਵਾਸੀ ਦਿੱਲੀ ਤੋਂ ਪਲਾਇਨ ਕਰਨ ਲਈ ਮਜਬੂਰ ਹੋ ਗਏ। ਇਸ ਤਰ੍ਹਾਂ ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੀ ਆਪ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਤੇ ਦੱਸਿਆ ਕਿ ਉਹ ਡਾਕਟਰ ਅਤੇ ਨਰਸਾਂ ਨਾ ਹੋ ਕੇ ਆਮ ਆਦਮੀ ਪਾਰਟੀ ਦੇ ਵਰਕਰ ਰਹਿੰਦੇ ਹਨ। ਆਮ ਆਦਮੀ ਪਾਰਟੀ ਨੇ ਲੋਕਾਂ ਨੰ ਰੁਜ਼ਗਾਰ, ਸਿੱਖਿਆ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਦਲਿਤ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਬਜਾਏ ਕਾਂਗਰਸ ਦੇ ਪੰਜਾਬ ਮਾਡਲ ਤੇ ਵਿਸ਼ਵਾਸ ਕਰਨ ਦੀ ਅਪੀਲ ਕੀਤੀ, ਜਿਹੜਾ ਸੱਚਾਈ ਤੇ ਆਧਾਰਿਤ ਹੈ।

0 comments
bottom of page