top of page
  • globalnewsnetin

ढिल्लों ने मार्कफेड में 227 नव-नियुक्त कर्मचारियों को नियुक्ति पत्र सौंपे,ਢਿਲੋਂ ਨੇ ਮਾਰਕਫੈਡ ਵਿੱਚ 227.


सहकारिता लहर को मज़बूत करने के लिए सहकारी संस्थाओं को समय का साथी बनाया जा रहा-सुखजिन्दर सिंह रंधावा, उप मुख्यमंत्री चंडीगढ़ (गुरप्रीत) एशिया के सबसे बड़े सहकारी संस्थान मार्कफेड द्वारा अपना दायरा और अधिक बढ़ाने और कामकाज को अधिक सुचारू ढंग से चलाने के लिए आज विभिन्न पदों पर 227 कर्मचारियों की नियुक्ति की गई। मार्कफेड के चेयरमैन कुशलदीप सिंह ढिल्लों द्वारा आज यहाँ सैक्टर-35 स्थित मार्कफेड के मुख्य कार्यालय में नव-नियुक्त कर्मचारियों को नियुक्ति पत्र सौंपे। इस मौके पर नव-नियुक्त कर्मचारियों को बधाई देते हुए चेयरमैन किक्की ढिल्लों ने कहा कि मुख्यमंत्री चरणजीत सिंह चन्नी के नेतृत्व और उप मुख्यमंत्री सुखजिन्दर सिंह रंधावा के दिशा-निर्देशों के अंतर्गत जहाँ सहकारिता लहर को मज़बूत करने के लिए सहकारी संस्थओं को समय का साथी बनाया जा रहा है। स. रंधावा जिनके पास सहकारिता विभाग भी है, निरंतर सहकारी संस्थाओं को मज़बूत करने के लिए निरंतर प्रयास किए जा रहे हैं। चेयरमैन किक्की ढिल्लों ने आगे बताया कि राज्य सरकार की घर-घर रोजग़ार देने की महत्वपूर्ण स्कीम के अंतर्गत युवाओं को रोजग़ार भी मुहैया किया जा रहा है। उन्होंने कहा कि मार्कफेड द्वारा आज भर्ती किए गए कर्मचारियों के साथ इस सहकारी संस्था के कामकाज में और अधिक तेज़ी आएगी, क्योंकि यह पद मार्केटिंग और अकाउंट से सम्बन्धित हैं। मार्कफेड के एम.डी. वरुण रूज़म ने जानकारी देते हुए बताया कि नव-नियुक्त 227 कर्मचारियों में से 2 डिप्टी चीफ़ अकाउंट अफ़सर, 9 सीनियर अकाउंट अफ़सर, 8 सहायक अकाउंट अफ़सर, 62 सहायक अकाउंटेंट, 18 सहायक सेल्ज अफ़सर, 67 सहायक फील्ड अफ़सर और 61 सेल्ज़मैन शामिल हैं। इनकी तैनाती मुख्य कार्यालय और फील्ड में स्थित विभिन्न कार्यालयों में की जा रही है। यह भर्ती पारदर्शी ढंग से केवल मेरिट के आधार पर की गई है। इस मौके पर मार्कफेड के वाइस चेयरमैन जसदीप सिंह रंधावा, बोर्ड ऑफ डायरैकटजऱ् के डायरैक्टर हरिन्दर सिंह रंधावा, ज्ञान सिंह, रणजीत सिंह, गुरमेज सिंह, टहल सिंह संधू, परमजीत सिंह, करनैल सिंह, तरलोक सिंह, दविन्दर सिंह, तरसेम सिंह घुम्मन और हरिन्दर सिंह, मार्कफेड के ए.एम.डी. राहुल गुप्ता, चीफ़ मैनेजर परसोनल दमनदीप कौर और चीफ़ अकाउंटेंट अफ़सर पंकज कांसल भी उपस्थित थे। ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ- ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਆਪਣਾ ਦਾਇਰਾ ਹੋਰ ਵਧਾਉਣ ਅਤੇ ਕੰਮਕਾਜ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅੱਜ ਵੱਖ-ਵੱਖ ਅਸਾਮੀਆਂ ਉਤੇ 227 ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ। ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਅੱਜ ਇਥੇ ਸੈਕਟਰ 35 ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਕਿੱਕੀ ਢਿਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨਿਰੰਤਰ ਸਹਿਕਾਰੀ ਅਦਾਰਿਆਂ ਨੂੰ ਤਕੜਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਚੇਅਰਮੈਨ ਕਿੱਕੀ ਢਿੱਲੋਂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੀ ਘਰ-ਘਰ ਰੋਜ਼ਗਾਰ ਦੇਣ ਦੀ ਮਹੱਤਵਪੂਰਨ ਸਕੀਮ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਵੱਲੋਂ ਅੱਜ ਭਰਤੀ ਕੀਤੇ ਕਰਮਚਾਰੀਆਂ ਨਾਲ ਇਸ ਸਹਿਕਾਰੀ ਅਦਾਰੇ ਦੇ ਕੰਮਕਾਜ ਵਿੱਚ ਹੋਰ ਵੀ ਤੇਜ਼ੀ ਆਵੇਗੀ ਕਿਉਂ ਜੋ ਇਹ ਪੋਸਟਾਂ ਮਾਰਕੀਟਿੰਗ ਅਤੇ ਅਕਾਊਂਟ ਨਾਲ ਸਬੰਧਤ ਹਨ। ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਨਿਯੁਕਤ ਹੋਏ 227 ਕਰਮਚਾਰੀਆਂ ਵਿੱਚੋਂ 2 ਡਿਪਟੀ ਚੀਫ ਅਕਾਊਂਟ ਅਫਸਰ, 9 ਸੀਨੀਅਰ ਅਕਾਊਂਟ ਅਫਸਰ, 8 ਸਹਾਇਕ ਅਕਾਊਂਟ ਅਫਸਰ, 62 ਸਹਾਇਕ ਅਕਾਊਂਟੈਂਟ, 18 ਸਹਾਇਕ ਸੇਲਜ਼ ਅਫਸਰ, 67 ਸਹਾਇਕ ਫੀਲਡ ਅਫਸਰ ਤੇ 61 ਸੇਲਜ਼ਮੈਨ ਸ਼ਾਮਲ ਹਨ। ਇਨ੍ਹਾਂ ਦੀ ਤਾਇਨਾਤੀ ਮੁੱਖ ਦਫਤਰ ਅਤੇ ਫੀਲਡ ਵਿੱਚ ਸਥਿਤ ਵੱਖ-ਵੱਖ ਦਫਤਰਾਂ ਵਿੱਚ ਕੀਤੀ ਜਾ ਰਹੀ ਹੈ। ਇਹ ਭਰਤੀ ਪਾਰਦਰਸ਼ਤਾ ਤਰੀਕੇ ਨਾਲ ਨਿਰੋਲ ਮੈਰਿਟ ਦੇ ਆਧਾਰ ਉਤੇ ਕੀਤੀ ਗਈ ਹੈ। ਇਸ ਮੌਕੇ ਮਾਰਕਫੈਡ ਦੇ ਵਾਈਸ ਚੇਅਰਮੈਨ ਜਸਦੀਪ ਸਿੰਘ ਰੰਧਾਵਾ, ਬੋਰਡ ਆਫ ਡਾਇਰੈਕਟਰਜ਼ ਦੇ ਡਾਇਰੈਕਟਰ ਹਰਿੰਦਰ ਸਿੰਘ ਰੰਧਾਵਾ, ਗਿਆਨ ਸਿੰਘ, ਰਣਜੀਤ ਸਿੰਘ, ਗੁਰਮੇਜ ਸਿੰਘ, ਟਹਿਲ ਸਿੰਘ ਸੰਧੂ, ਪਰਮਜੀਤ ਸਿੰਘ, ਕਰਨੈਲ ਸਿੰਘ, ਤਰਲੋਕ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ ਘੁੰਮਣ ਤੇ ਹਰਿੰਦਰ ਸਿੰਘ, ਮਾਰਕਫੈਡ ਦੇ ਏ.ਐਮ.ਡੀ.ਰਾਹੁਲ ਗੁਪਤਾ, ਚੀਫ ਮੈਨੇਜਰ ਪਰਸੋਨਲ ਦਮਨਦੀਪ ਕੌਰ ਤੇ ਚੀਫ ਅਕਾਊਂਟੈਂਟ ਅਫਸਰ ਪੰਕਜ ਕਾਂਸਲ ਵੀ ਹਾਜ਼ਰ ਸਨ।

0 comments
bottom of page