top of page
  • globalnewsnetin

पंजाब ने डिक्सन टेक्रोलॉजीज़ को निवेश के लिए किया आकर्षित,ਪੰਜਾਬ ਨੇ ਡਿਕਸਨ ਟੈਕਨਾਲੋਜੀ ਨੂੰ ਨਿਵੇਸ਼ ਲਈ ਕੀਤਾ


इलैक्ट्रॉनिक्स सैक्टर को मिलेगा बड़ा बढ़ावा चण्डीगढ़, : पंजाब के मुख्यमंत्री चरणजीत सिंह चन्नी ने डिक्सन टेक्रोलॉजीज़ के कार्यकारी अध्यक्ष सुनील बचानी के साथ बैठक की। बैठक के दौरान पंजाब राज्य में इलैक्ट्रॉनिक निर्माण क्षेत्र के लिए समूचे कारोबारी अवसरों से सम्बन्धित मामलों के बारे में चर्चा की गई। बैठक के बाद डिक्सन द्वारा एक विस्तृत प्रस्तुति दी गई, जिसमें उन्होंने अपनी सेवाओं और अपने साथ जुड़े ब्रांडों के बारे में जानकारी दी। यह प्रस्तुति और विचार-चर्चा पंजाब में डिक्सन की विकास योजनाओं पर भी केन्द्रित रही। कार्यकारी अध्यक्ष सुनील बचानी ने मुख्यमंत्री को बताया कि डिक्सन लुधियाना में भारतीय ग्रुप के साथ मिलकर एक साझे उद्यम (जेवी) के द्वारा लगभग 300 करोड़ रुपए के निवेश के साथ एक इलेक्ट्रॉनिक निर्माण प्लांट स्थापित करेगा। निवेश की इस लागत में भूमि और भवन शामिल हैं। उन्होंने आगे बताया कि उनको टेलीकॉम सैक्टर के लिए भारत सरकार की पी.एल.आई. स्कीम के अंतर्गत प्रोडक्शन लिंकड इंसैंटिव (पी.एल.आई.) की मंज़ूरी प्राप्त हुई है। अधिक विवरण देते हुए उन्होंने बताया कि हाल ही में डिक्सन टैक्नोलॉजीज़ और बीटल टैलीटैक लिमिटेड ने साझे उद्यम के द्वारा समझौता सहीबद्ध किया है। जेवी कंपनी-डिक्सन इलैक्ट्रो ऐपलायंसज़ प्राईवेट लिमिटेड ने पंजाब के लुधियाना शहर में निर्माण सुविधा हासिल की थी। पंजाब में डिक्सन टैक्नोलॉजीज़ का स्वागत करते हुए मुख्यमंत्री ने इलेक्ट्रॉनिक निर्माण क्षेत्र में बेमिसाल योगदान के लिए श्री बचानी और डिक्सन ग्रुप की सराहना की। उन्होंने कहा, ‘‘मुझे खुशी है कि डिक्सन जैसी संस्थाएं, जो इलेक्ट्रॉनिक निर्माण क्षेत्र में मार्गदर्शक के समान है, पंजाब में इलेक्ट्रॉनिक निर्माण ईको सिस्टम बनाने के लिए उत्सुक हैं। मेरा दृष्टीकोण राज्य में अहम सुधार लाने और पंजाब में रोजग़ार के अवसरों को बढ़ाने में बड़ा योगदान देना है। डिक्सन जैसी संस्थाओं की मदद से हम यकीनी तौर पर पंजाब के लिए इस दृष्टिकोण को हासिल कर सकते हैं।’’ राज्य के लिए मुख्यमंत्री के दृष्टिकोण के अनुसार डिक्सन ने राज्य में अपनी उत्पादन क्षमता को बढ़ाकर रोजग़ार के और अधिक अवसर पैदा करने की भी योजना बनाई है। सीईओ रजत अग्रवाल के नेतृत्व वाली निवेश पंजाब टीम की सराहना करते हुए सुनील बचानी ने कहा कि उन्होंने सीईओ रजत अग्रवाल के साथ कई बैठकें कीं और पंजाब में इलेक्ट्रॉनिक निर्माण प्रोजैक्ट स्थापित करने के लिए बहुत मज़बूत केस तैयार किया। इसके उपरांत निवेश पंजाब टीम ने बहुत सक्रियता के साथ और लगातार उनके साथ संपर्क बनाए रखा। श्री बचानी ने कहा कि पंजाब में विभिन्न प्रतिष्ठित शैक्षणिक और अनुसंधान संस्थानों द्वारा समर्थन प्राप्त शानदार बुनियादी ढांचा, नीतिगत प्रोत्साहन, बढिय़ा संपर्क, भरपूर तकनीकी प्रशिक्षण प्राप्त स्टाफ इसका एक निर्णायक कारक था। निवेश प्रोत्साहन विभाग के प्रमुख सचिव श्री तेजवीर सिंह ने श्री बचानी को इस प्रोजैक्ट को स्थापित करने के लिए निवेश पंजाब द्वारा हर संभव सहयोग देने का आश्वासन दिया। ਇਲੈਕਟ੍ਰਾਨਿਕਸ ਸੈਕਟਰ ਨੂੰ ਮਿਲੇਗਾ ਵੱਡਾ ਹੁਲਾਰਾ ਚੰਡੀਗੜ੍ਹ, :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਿਕਸਨ ਟੈਕਨਾਲੋਜੀਜ਼ ਦੇ ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਸੂਬੇ ਵਿੱਚ ਇਲੈਕਟ੍ਰਾਨਿਕ ਨਿਰਮਾਣ ਖੇਤਰ ਲਈ ਸਮੁੱਚੇ ਕਾਰੋਬਾਰੀ ਮੌਕਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਡਿਕਸਨ ਵੱਲੋਂ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਅਤੇ ਆਪਣੇ ਨਾਲ ਜੁੜੇ ਬ੍ਰਾਂਡਾਂ ਬਾਰੇ ਜਾਣਕਾਰੀ ਦਿੱਤੀ। ਇਹ ਪੇਸ਼ਕਾਰੀ ਅਤੇ ਵਿਚਾਰ ਚਰਚਾ ਪੰਜਾਬ ਵਿੱਚ ਡਿਕਸਨ ਦੀਆਂ ਵਿਕਾਸ ਯੋਜਨਾਵਾਂ 'ਤੇ ਵੀ ਕੇਂਦਰਤ ਰਹੀ। ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਡਿਕਸਨ ਲੁਧਿਆਣਾ ਵਿੱਚ ਭਾਰਤੀ ਗਰੁੱਪ ਦੇ ਨਾਲ ਮਿਲ ਕੇ ਇੱਕ ਸਾਂਝੇ ਉੱਦਮ (ਜੇਵੀ) ਰਾਹੀਂ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਇਲੈਕਟ੍ਰਾਨਿਕ ਨਿਰਮਾਣ ਪਲਾਂਟ ਸਥਾਪਤ ਕਰੇਗਾ। ਨਿਵੇਸ਼ ਦੀ ਇਸ ਲਾਗਤ ਵਿੱਚ ਜ਼ਮੀਨ ਅਤੇ ਇਮਾਰਤ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਕਾਮ ਸੈਕਟਰ ਲਈ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਤਹਿਤ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ। ਹੋਰ ਵੇਰਵੇ ਦਿੰਦਿਆਂ ਉਹਨਾਂ ਦੱਸਿਆ ਕਿ ਹਾਲ ਹੀ ਵਿੱਚ, ਡਿਕਸਨ ਟੈਕਨਾਲੋਜੀਜ਼ ਅਤੇ ਬੀਟਲ ਟੈਲੀਟੈਕ ਲਿਮਟਿਡ ਨੇ ਸਾਂਝੇ ਉੱਦਮ ਰਾਹੀਂ ਸਮਝੌਤਾ ਸਹੀਬੱਧ ਕੀਤਾ ਹੈ। ਜੇਵੀ ਕੰਪਨੀ-ਡਿਕਸਨ ਇਲੈਕਟ੍ਰੋ ਐਪਲਾਇੰਸਜ਼ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਿਰਮਾਣ ਸਹੂਲਤ ਹਾਸਲ ਕੀਤੀ ਸੀ। ਪੰਜਾਬ ਵਿੱਚ ਡਿਕਸਨ ਟੈਕਨਾਲੋਜੀਜ਼ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਸ੍ਰੀ ਬਚਾਨੀ ਅਤੇ ਡਿਕਸਨ ਗਰੁੱਪ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਡਿਕਸਨ ਵਰਗੀਆਂ ਸੰਸਥਾਵਾਂ, ਜੋ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਰਾਹ ਦਸੇਰਾ ਹੈ, ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਈਕੋ ਸਿਸਟਮ ਬਣਾਉਣ ਲਈ ਉਤਸੁਕ ਹਨ। ਮੇਰਾ ਦ੍ਰਿਸ਼ਟੀਕੋਣ ਸੂਬੇ ਵਿੱਚ ਅਹਿਮ ਸੁਧਾਰ ਲਿਆਉਣ ਅਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਣਾ ਹੈ। ਡਿਕਸਨ ਵਰਗੀਆਂ ਸੰਸਥਾਵਾਂ ਦੀ ਮਦਦ ਨਾਲ ਅਸੀਂ ਯਕੀਨੀ ਤੌਰ 'ਤੇ ਪੰਜਾਬ ਲਈ ਇਸ ਦ੍ਰਿਸ਼ਟੀਕੋਣ ਨੂੰ ਹਾਸਲ ਕਰ ਸਕਦੇ ਹਾਂ।” ਸੂਬੇ ਲਈ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ, ਡਿਕਸਨ ਨੇ ਸੂਬੇ ਵਿੱਚ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੀ ਵੀ ਯੋਜਨਾ ਬਣਾਈ ਹੈ। ਸੀਈਓ ਰਜਤ ਅਗਰਵਾਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਟੀਮ ਦੀ ਸ਼ਲਾਘਾ ਕਰਦਿਆਂ ਸੁਨੀਲ ਬਚਾਨੀ ਨੇ ਕਿਹਾ ਕਿ ਉਨ੍ਹਾਂ ਨੇ ਸੀਈਓ ਰਜਤ ਅਗਰਵਾਲ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਪ੍ਰੋਜੈਕਟ ਸਥਾਪਤ ਕਰਨ ਲਈ ਬਹੁਤ ਮਜ਼ਬੂਤ ਕੇਸ ਤਿਆਰਾ ਕੀਤਾ। ਇਸ ਉਪਰੰਤ ਨਿਵੇਸ਼ ਪੰਜਾਬ ਟੀਮ ਨੇ ਬਹੁਤ ਸਰਗਰਮੀ ਨਾਲ ਅਤੇ ਲਗਾਤਾਰ ਉਹਨਾਂ ਨਾਲ ਸੰਪਰਕ ਬਣਾਈ ਰੱਖਿਆ। ਸ੍ਰੀ ਬਚਾਨੀ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਵੱਕਾਰੀ ਵਿਦਿਅਕ ਅਤੇ ਖੋਜ ਸੰਸਥਾਵਾਂ ਵੱਲੋਂ ਸਮਰਥਨ ਪ੍ਰਾਪਤ ਸ਼ਾਨਦਾਰ ਬੁਨਿਆਦੀ ਢਾਂਚਾ, ਨੀਤੀਗਤ ਪ੍ਰੋਤਸਾਹਨ, ਵਧੀਆ ਸੰਪਰਕ, ਭਰਪੂਰ ਤਕਨੀਕੀ ਸਿਖਲਾਈ ਪ੍ਰਾਪਤ ਸਟਾਫ਼ ਇਸ ਦਾ ਇੱਕ ਨਿਰਣਾਇਕ ਕਾਰਕ ਸੀ। ਨਿਵੇਸ਼ ਪ੍ਰੋਸਤਾਹਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸ੍ਰੀ ਬਚਾਨੀ ਨੂੰ ਇਸ ਪ੍ਰੋਜੈਕਟ ਨੂੰ ਸਥਾਪਤ ਕਰਨ ਲਈ ਨਿਵੇਸ਼ ਪੰਜਾਬ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

0 comments
bottom of page