top of page
  • globalnewsnetin

सुविधा केंद्र दुविधा केंद्र नहीं बनने दिए जाएंगे - ब्रम शंकर जिम्पा,ਸੁਵਿਧਾ ਕੇਂਦਰ ਦੁਬਿਧਾ ਕੇਂਦਰ ਨਹੀਂ..


राजस्व और पुनर्वास मंत्री द्वारा मोगा के सुविधा केंद्र का अचानक दौरा

बंद पड़े सेवा केंद्र ज़रूरत के मुताबिक फिर खोले जाएंगे

डिप्टी कमिशनर को रजिस्टरियों में धांधली मामले की जांच रिपोर्ट जल्द भेजने संबंधी कहा मोगा, : पंजाब सरकार के राजस्व और पुनर्वास मंत्री श्री ब्रम शंकर जिम्पा ने अचानक स्थानीय जि़ला प्रशासनिक कंपलैक्स में चल रहे सुविधा केंद्र की चैकिंग की। इस दौरान उन्होंने लोगों और पत्रकारों के साथ अनौपचारिक बातचीत करते हुये कहा कि राज्य में चल रहे सुविधा केन्द्रों को दुविधा केंद्र नहीं बनने दिया जायेगा। उन्होंने कहा कि उनके आज के इस अचानक दौरे का मकसद था कि ज़मीनी स्तर पर जाकर लोगों की समस्याओं को जाना जा सके। इसी कारण ही उन्होंने बीते दिनों साहिबज़ादा अजीत सिंह नगर (मोहाली) और आज मोगा के सुविधा केंद्र की चैकिंग की है। उन्होंने कहा कि यहाँ आकर पता लगा है कि सुविधा केन्द्रों में लोगों को सेवाएं लेने के लिए लम्बा समय लगता है। इस संबंधी डिप्टी कमिशनर स. कुलवंत सिंह और अन्य आधिकारियों ने मौके पर बताया कि स्टाफ और कुछ अन्य कमियां होने के कारण कुछ सेवाओं में देरी हो जाती है। जिसको जल्द ही सुधार लिया जायेगा। श्री जिम्पा ने सुविधा केंद्र के इंचार्ज को हिदायत की कि यहाँ लोगों को परेशान न होने दिया जाये। इस सभी काम की उच्च अधिकारी ख़ुद निगरानी करें। लोगों को तय समय सीमा में सेवाएं देने के लिए कांउटर बढ़ाए जाएँ। उन्होंने स्पष्ट किया कि सरकारी कार्यालयों में भ्रष्टाचार बिल्कुल भी सहन नहीं होगा। उन्होंने कहा कि अधिकारियों और कर्मचारियों का आम लोगों के साथ बोल-चाल ठीक होना चाहिए। सेवाएं मिलने के समय सीमा संबंधी जगह-जगह पर बोर्ड लगाए जाएं। महिलाओं और बुज़ुर्गों के लिए अलग कतारें होनी चाहिएं। उन्होंने भरोसा दिया कि लोगों की सुविधा के लिए बंद पड़े सेवा केंद्र ज़रूरत के मुताबिक फिर खोले जाएंगे। उन्होंने कहा कि डिप्टी कमिशनर को शहर मोगा में कथित तौर पर रजिस्टरियों में धाँधली मामले की जांच रिपोर्ट तारीख़ 21 अप्रैल तक भेजने संबंधी कहा गया है। इस रिपोर्ट के आधार पर ही इस मामले पर कोई फ़ैसला लिया जायेगा। इस मौके पर उनके साथ हलका मोगा की विधायका श्रीमती अमनदीप कौर अरोड़ा और अन्य भी उपस्थित थे।


ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਅਚਾਨਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਲੋਕਾਂ ਅਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਚੱਲ ਰਹੇ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਉਹਨਾਂ ਦੇ ਅੱਜ ਦੇ ਇਸ ਅਚਾਨਕ ਦੌਰੇ ਦਾ ਮਕਸਦ ਸੀ ਕਿ ਜ਼ਮੀਨੀ ਪੱਧਰ ਉੱਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਜਾ ਸਕੇ। ਇਸੇ ਕਰਕੇ ਹੀ ਉਹਨਾਂ ਨੇ ਬੀਤੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਅੱਜ ਮੋਗਾ ਦੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ ਹੈ। ਉਹਨਾਂ ਕਿਹਾ ਕਿ ਇਥੇ ਆ ਕੇ ਪਤਾ ਲੱਗਾ ਹੈ ਕਿ ਸੁਵਿਧਾ ਕੇਂਦਰਾਂ ਵਿੱਚ ਲੋਕਾਂ ਨੂੰ ਸੇਵਾਵਾਂ ਲੈਣ ਲਈ ਲੰਮਾ ਸਮਾਂ ਲੱਗਦਾ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਉੱਤੇ ਦੱਸਿਆ ਕਿ ਸਟਾਫ ਅਤੇ ਕੁਝ ਹੋਰ ਊਣਤਾਈਆਂ ਹੋਣ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਜਾਂਦੀ ਹੈ। ਜਿਸ ਨੂੰ ਜਲਦ ਹੀ ਸੁਧਾਰ ਲਿਆ ਜਾਵੇਗਾ।


ਸ਼੍ਰੀ ਜਿੰਪਾ ਨੇ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਇਥੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ। ਇਸ ਸਾਰੇ ਕੰਮ ਦੀ ਵੱਡੇ ਅਫ਼ਸਰ ਖੁਦ ਨਿਗਰਾਨੀ ਕਰਨ। ਲੋਕਾਂ ਨੂੰ ਤੈਅ ਸਮਾਂ ਸੀਮਾ ਵਿਚ ਸੇਵਾਵਾਂ ਦੇਣ ਲਈ ਕਾਂਊਟਰ ਵਧਾਏ ਜਾਣ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ।


ਉਹਨਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਮ ਲੋਕਾਂ ਨਾਲ ਬੋਲ ਬਾਣੀ ਠੀਕ ਹੋਣੀ ਚਾਹੀਦੀ ਹੈ। ਸੇਵਾਵਾਂ ਮਿਲਣ ਦੇ ਸਮਾਂ ਸੀਮਾ ਬਾਰੇ ਥਾਂ ਥਾਂ ਉਪਰ ਬੋਰਡ ਲਗਾਏ ਜਾਣ। ਔਰਤਾਂ ਅਤੇ ਬਜ਼ੁਰਗਾਂ ਲਈ ਅਲੱਗ ਕਤਾਰਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਸਹੂਲਤ ਲਈ ਬੰਦ ਪਏ ਸੇਵਾ ਕੇਂਦਰ ਲੋੜ ਮੁਤਾਬਿਕ ਮੁੜ ਖੋਲ੍ਹੇ ਜਾਣਗੇ।


ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਮੋਗਾ ਵਿੱਚ ਕਥਿਤ ਤੌਰ ਉੱਤੇ ਰਜਿਸਟਰੀਆਂ ਵਿੱਚ ਧਾਂਦਲੀ ਮਾਮਲੇ ਦੀ ਜਾਂਚ ਰਿਪੋਰਟ ਮਿਤੀ 21ਅਪ੍ਰੈਲ ਤੱਕ ਭੇਜਣ ਬਾਰੇ ਕਿਹਾ ਗਿਆ ਹੈ। ਇਸ ਰਿਪੋਰਟ ਦੇ ਅਧਾਰ ਉੱਤੇ ਹੀ ਇਸ ਮਾਮਲੇ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ ਅਤੇ ਹੋਰ ਵੀ ਹਾਜ਼ਰ ਸਨ।

0 comments
bottom of page