top of page
  • globalnewsnetin

ਆਈ. ਏ. ਐਸ., ਪੀ. ਸੀ. ਐਸ., ਨੈÎੱਟ, ਬੈਂਕਿੰਗ, ਤਹਿਸੀਲਦਾਰਾਂ ਦੀਆਂ ਪ੍ਰੀਖਿਆਵਾਂ ਲਈ 6 ਜਨਵਰੀ ਤੋਂ ਕੋਚਿੰਗ ਕਲਾਸਾਂ


ਅੰਮ੍ਰਿਤਸਰ, ¸ਖ਼ਾਲਸਾ ਕਾਲਜ ਵਿਖੇ ਨਵੇਂ ਸਥਾਪਿਤ ਕੀਤੇ ਆਲ ਇੰਡੀਆਂ ਸੈਂਟਰ ਫਾਰ ਕੰਪੀਟੀਟਵ ਇਗਜ਼ਾਮੀਨੇਸ਼ਨ (ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਯੂ.ਜੀ.ਸੀ/ਨੈÎੱਟ, ਬੈਂਕਿੰਗ ਆਦਿ) ਦੀਆਂ ਪ੍ਰੀਖਿਆਵਾਂ ਲਈ ਸੈਂਟਰ ਵਿਖੇ 6 ਜਨਵਰੀ ਤੋਂ ਆਫ਼‐ਲਾਈਨ ਕੋਚਿੰਗ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਭਾਵੇਂ ਕਿ ਇਹ ਸੈਂਟਰ ਸਤੰਬਰ 2020 ’ਚ ਸ਼ੁਰੂ ਹੋ ਚੁੱਕਾ ਸੀ, ਪਰ ਕੋਵਿਡ‐19 ਕਰਕੇ ਫ਼ਿਲਹਾਲ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ। ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਪੀ. ਸੀ. ਐਸ. ਕਾਰਜਕਾਰੀ ਅਤੇ ਤਹਿਸੀਲਦਾਰਾਂ ਦੀਆਂ ਪੋਸਟਾਂ ਦੀ ਭਰਤੀ ਸ਼ੁਰੂ ਹੋ ਰਹੀ ਹੈ, ਇਸ ਦੇ ਮੱਦੇਨਜ਼ਰ ਇਨ੍ਹਾਂ ਇਮਤਿਹਾਨਾਂ ਦੀ ਤਿਆਰੀ ਲਈ ਸੈਂਟਰ ਵਿਖੇ ਕਲਾਸਾਂ ਦਾ ਨਿਯਮਿਤ ਪ੍ਰਬੰਧ ਕੀਤਾ ਗਿਆ ਹੈ।


ਇਸ ਸਬੰਧੀ ਚੀਫ਼ ਕੋਆਰਡੀਨੇਟਰ ਡਾ. ਪਰਮਜੀਤ ਸਿੰਘ ਜੱਜ ਤੇ ਕੋਆਰਡੀਨੇਟਰ ਡਾ. ਜਗਰੂਪ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖਲਾਈ ਸੈਂਟਰ ਹੁਣ ਪੂਰੀ ਤਿਆਰੀ ਨਾਲ ਕਾਲਜ ’ਚ ਨਵੇਂ ਬਣੇ “ਸਕਿੱਲ ਡਿਵੈਲਪਮੈਂਟ ਸੈਂਟਰ” ਦੀ ਨਵÄ ਇਮਾਰਤ ’ਚ ਸਥਾਪਿਤ ਕੀਤਾ ਗਿਆ ਹੈ। ਇਹ ਇਮਾਰਤ ਵਿਦਿਆਰਥੀਆਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਕਿੱਤਾ ਮੁਖੀ ਸਿਖਲਾਈ ਲਈ ਹੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ’ਚ ਵਿਦਿਆਰਥੀਆਂ ਦੀ ਸਹੂਲਤ ਲਈ ਕੰਪਿਊਟਰ ਲੈਬ ਤੇ ਲਾਇਬ੍ਰੇਰੀ ਦੀ ਲੋੜÄਦੀ ਸਹੂਲਤ ਵੀ ਉਪਲਬਧ ਹੈ। ਸੈਂਟਰ ’ਚ ਵਿਦਿਆਰਥੀਆਂ ਦੀ ਟੇ੍ਰਨਿੰਗ ਦੀਆਂ ਕਲਾਸਾਂ ਸਵੇਰੇ 10.00 ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਉਨ੍ਹਾਂ ਦੀ ਸਹੂਲਤ ਮੁਤਾਬਕ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ’ਚ ਵੱਖ‐ਵੱਖ ਵਿਸ਼ਿਆਂ ਦੇ ਮਾਹਿਰ ਇਸ ’ਚ ਹਿੱਸਾ ਲੈਣਗੇ।


ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵੀ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਲਈ ਬਹੁਤ ਘੱਟ ਫੀਸ ਰੱਖੀ ਗਈ ਹੈ। ਇਸ ਸਬੰਧੀ ਡਾ. ਪਰਮਜੀਤ ਸਿੰਘ ਜੱਜ ਤੇ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਪਹਿਲਾਂ ਹੋਏ ਰਜਿਸਟਰਡ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਇਸ ਨਵÄ ਇਮਾਰਤ ’ਚ ਤਬਦੀਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਲਜ ਅੰਦਰਲੇ ਕੈਂਪਸ ਦੀਆਂ ਹੋਰ ਸੰਸਥਾਵਾਂ ਦੇ ਵਿਦਿਆਰਥੀ ਜੋ ਪਹਿਲਾਂ ਹੀ ਅਜੇਹੀ ਕੋਚਿੰਗ ਲਈ ਦਾਖ਼ਲਾ ਲੈ ਚੁੱਕੇ ਹਨ, ਉਨ੍ਹਾਂ ਦੀਆਂ ਕੋਚਿੰਗ ਕਲਾਸਾਂ ਵੀ ਹੁਣ ਪੂਰੀ ਤਰ੍ਹਾਂ ਆਫ਼‐ਲਾਈਨ ਰੂਪ ’ਚ ਹੀ ਲੱਗਣਗੀਆਂ।

0 comments
bottom of page