top of page
  • globalnewsnetin

ਗੁਰਪੁਰਬ ਦੇ ਮੌਕੇ `ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ


ਅੱਜ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਨੂੰ ਬਹੁਤ ਹੀ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਨਾ ਰਹੀ ਹੈ। ਦੇਸ਼ ਭਗਤ ਯੂਨੀਵਰਸਿਟੀ ਵਿੱਚ ਵੀ ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ (ਸ੍ਰੀ ਗੁਰੂ ਹਰਕ੍ਰਿਸ਼ਨ ਧਿਆਇਆ ਜਿਸ ਦਿਤੇ ਸਭ ਦੁਖ ਜਾਏ) ਦੇ ਗੁਰਪੁਰਬ ਦੇ ਪਾਵਨ ਮੌਕੇ `ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਡਾ. ਜੋਰਾ ਸਿੰਘ ਚਾਂਸਲਰ ਅਤੇ ਡਾ. ਤਜਿੰਦਰ ਕੌਰ ਪ੍ਰੋ. ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਵੀ ਇਸ ਪਾਵਨ ਮੌਕੇ `ਤੇ ਹਾਜ਼ਰ ਸਨ। ਉਨ੍ਹਾਂ ਨੇ ਬੜੀ ਸ਼ਰਧਾ ਨਾਲ ਪਾਠ ਸੁਣਿਆ ਅਤੇ ਕੀਰਤਨ ਦਾ ਆਨੰਦ ਮਾਣਿਆਂ ਅਤੇ ਆਪਣੇ ਆਪ ਨੂੰ ਰੂਹਾਨੀਅਤ ਨਾਲ ਜੋੜਿਆ। ਡਾ. ਜੋਰਾ ਸਿੰਘ, ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਨਾਉਣ ਲਈ ਕਿਹਾ। ਉਨ੍ਹਾਂਨੇ  ਪ੍ਰਾਰਥਨਾ ਕੀਤੀ ਕਿ ਪੂਰੀ ਦੁਨੀਆ ਕੋਵਡ -19 ਦੀ ਲੜਾਈ ਵਿਚ ਵਿਜਯੀ ਹੋਵੇ । ਪਾਠ ਤੋਂ ਬਾਅਦ ਕੜਾਹ ਪ੍ਰਸਾਦ ਵੀ ਸੰਗਤਾਂ ਵਿੱਚ ਵੰਡਿਆ ਗਿਆ। ਡਾ. ਸੰਦੀਪ ਸਿੰਘ, ਵਾਈਸ ਪੈ੍ਰ੍ਰਜ਼ੀਡੈਂਟ ਨੇ ਪਾਠ ਦਾ ਆਨੰਦ ਲਿਆ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਲਿਆ।ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਵਿੱਚ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਸਟਾਫ਼ ਨੇ ਮਾਸਕ ਪਾਏ ਹੋਏ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਿਆ ਹੋਇਆ ਸੀ। ਇਸ ਮੌਕੇ `ਤੇ ਮੌਜੂਦ ਲੋਕਾਂ ਲਈ ਸੈਨੇਟਾਈਜਰ ਵੀ ਉਪਲਬਧ ਕਰਵਾਏ ਗਏ ਸਨ। ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪ੍ਰਬੰਧਕਾਂ, ਸਟਾਫ਼ ਅਤੇ ਫੈਕਲਟੀ ਮੈਂਬਰਾਂ ਨੇ ਸਰਵ ਸ਼ਕਤੀਮਾਨ ਪ੍ਰਮਾਤਮਾ ਤੋਂ ਆਸ਼ੀਰਵਾਦ ਲੈ ਕੇ ਸਾਰਿਆਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਚੰਗੇ ਅਤੇ ਸਫ਼ਲ ਸ਼ੈਸ਼ਨ ਦੀ ਕਾਮਨਾ ਕੀਤੀ।

0 comments
bottom of page