top of page
  • globalnewsnetin

ਦੇਸ਼ ਭਗਤ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਵਿਸ਼ਵ ਜਨਸੰਖਿਆ ਦਿਵਸ


ਦੁਨੀਆਂ ਵਿੱਚ 1.8 ਬਿਲੀਅਨ ਤੋਂ ਵੱਧ ਨੌਜਵਾਨਾਂ ਹਨ ਜਿਸ ਨਾਲ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਪੀੜ੍ਹੀ ਮੰਨੀ ਗਈ ਹੈ ਅਤੇ ਭਾਰਤ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਧ ਨੌਜਵਾਨ ਹਨ। ਡਾ. ਜੋਰਾ ਸਿੰਘ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ,  ਨੇ ਕਿਹਾ ਵਿਸ਼ਵ ਜਨਸੰਖਿਆ ਦਿਵਸ 2020 ਅਜਿਹਾ ਮੌਕਾ ਹੈ ਜਿਸ ਵਿੱਚ ਨੌਜਵਾਨਾਂ ਨੂੰ ਸਮਾਜ ਵਿੱਚ ਤਰੱਕੀ ਜਾਰੀ ਰੱਖਣ ਵਿੱਚ ਮਦਦ ਕਰਨ ਦੀ ਸਾਡੀ ਵਚਨਬੱਧਤਾ ਦਾ ਨਵੀਨਕਰਨ ਕੀਤਾ ਜਾਂਦਾ ਹੈ। ਦੇਸ਼ ਭਗਤ ਯੂਨੀਵਰਸਿਟੀ ਨੇ ਵਿਸ਼ਵ ਪੱਧਰੀ ਆਬਾਦੀ ਦੇ ਮੁੱਦਿਆਂ ਜਿਵੇਂ ਕਿ ਲਿੰਗ ਬਰਾਬਰੀ, ਗਰੀਬੀ, ਜੱਚਾ ਸਿਹਤ ਅਤੇ ਮਨੁੱਖੀ ਅਧਿਕਾਰਾਂ ਸਮੇਤ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਜਾਗਰੂਕਤਾ ਲਿਆਉਣ ਇਸ ਦਿਨ ਨੂੰ ਮਨਾਇਆ ਹੈ। ਇਸ ਦਿਨ ਨਾਲ ਸੰਬੰਧਤ ਯੂਨੀਵਰਸਿਟੀ ਦੇ ਜੈਂਡਰ ਕਲੱਬ ਨੇ ਇੱਕ ਵੈਬੀਨਾਰ ਆਯੋਜਿਤ ਕੀਤਾ ਜਿਸ ਵਿੱਚ ਸਟਾਫ਼ ਮੈਂਬਰ, ਵਿਦਿਆਰਥੀਆਂ ਅਤੇ ਜੱਦੀ ਪਿੰਡ ਵਾਸੀਆਂ ਨੇ ਹਿੱਸਾ ਲਿਆ ਅਤੇ ਭਾਰਤ ਦੀ ਆਬਾਦੀ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ। ਇਸ ਮੌਕੇ ‘ਤੇ ਡਾ. ਤਜਿੰਦਰ ਕੌਰ ਪ੍ਰੋ. ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਰਤ ਆਬਾਦੀ ਚਾਰਟ ਵਿੱਚ ਪੂਰੇ ਵਿਸ਼ਵ ਵਿੱਚ ਦੂਜੇ ਨੰਬਰ ‘ਤੇ ਹੈ ਅਤੇ ਇਹ 2030 ਤੱਕ ਚੀਨ ਨੂੰ ਪਛਾੜ ਦੇਵੇਗਾ। ਇਹ ਸਾਡੇ ਸਾਰਿਆਂ ਲਈ ਚਿੰਤਾਜਨਕ ਸਥਿਤੀ ਬਣ ਗਈ ਹੈ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣੀ ਜ਼ਰੂਰੀ ਹੋ ਗਈ ਹੈ ਜਿਸ ਨਾਲ ਵੱਧ ਰਹੀ ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕੇ। ਵਿਸ਼ਵ ਆਬਾਦੀ ਦਿਵਸ ਬਾਰੇ ਡਾ. ਰਾਜਵੰਤ ਕੌਰ ਰੰਧਾਵਾ ਫੈਕਲਟੀ ਆਫ਼ ਨਰਸਿੰਗ ਅਤੇ ਮਿਸ ਲਵਸੰਪੂਰਨ ਕੌਰ ਕੋਆਰੀਡੀਨੇਟਰ ਜੈਂਡਰ ਕਲੱਬ ਨੇ ਪਰਿਵਾਰ ਨਿਯੋਜਨ ਦੀ ਮਹੱਤਤਾ ਅਤੇ ਜ਼ਰੂਰਤ ਬਾਰੇ ਆਪਣੇ ਵਿਚਾਰ ਸਾਂਝੇ ਕੀਤਤੇ।

ਡਾ. ਸ਼ਾਲਿਨੀ ਗੁਪਤਾ, ਵਾਇਸ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ, ਨੇ ਅਜਿਹੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਸਮਾਜਿਕ ਮੁੱਦੇ ‘ਤੇ ਸਮਾਗਮ ਕਰਵਾਉਣ ਲਈ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਦੀ ਆਪਣੀ ਆਬਾਦੀ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਹੈ ਅਤੇ ਦੇਸ਼ ਭਗਤ ਯੂਨੀਵਰਸਿਟੀ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ, ਰੁਜ਼ਗਾਰ ਦੀਆਂ ਸੰਭਾਵਨਾਵਾਂ ਦੇ ਸਹੀ ਮੌਕੇ ਪ੍ਰਦਾਨ ਕਰਨ ਅਤੇ ਨਾਲ ਹੀ ਵਧ ਰਹੀ ਆਬਾਦੀ ਨੂੰ ਰੋਕਣ ਦੀ ਸਖ਼ਤ ਜ਼ਰੂਰਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਉਚਿਤ ਮੌਕਾ ਪ੍ਰਦਾਨ ਕਰਨ ਸੰਬੰਧੀ ਆਪਣੀ ਜ਼ਿੰਮੇਵਾਰੀ ਲਈ ਵਚਨਬੱਧ ਹੈ।

0 comments
bottom of page