top of page
  • globalnewsnetin

ਭਾਜਪਾ ਦੇ ਹਿਟਸਰਸ਼ਾਹੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਬਸਪਾ: ਗੜ੍ਹੀ, भाजपा के हिटलर शाही मंसूबों को


ਫੌਜਾਂ ਦਾ ਦਾਇਰਾ ਵਧਾਉਣ ਦਾ ਮਕਸਦ ਸਵਿਧਾਨ ਦੇ ਮੂਲ ਢਾਂਚੇ ਨਾਲ ਛੇੜਛਾੜ ਤੇ ਅਣ ਐਲਾਨੀ ਐਮਰਜੈਂਸੀ ਜਲੰਧਰ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਭ ਤੋਂ ਪਹਿਲਾਂ ਸਮੂਹ ਪੰਜਾਬੀਆਂ ਅਤੇ ਦੇਸ਼ਵਾਸੀਆਂ ਨੂੰ ਵਿਜੈ ਦਸ਼ਮੀ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਦੇਸ਼ ਤੇ ਸੂਬੇ ਵਿੱਚ ਜੋ ਬੁਰਾਈ ਵਾਲੀਆਂ ਤਾਕਤਾਂ ਹਨ ਉਨ੍ਹਾਂ ਨੂੰ ਹਰਾਕੇ ਸੱਚ ਦਾ ਸਾਥ ਦੇਣ ਵਾਲਿਆਂ ਦਾ ਸਾਥ ਦੇਵਾਂਗੇ। ਸ. ਗੜ੍ਹੀ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ, ਅਸਾਮ ਅਤੇ ਪੱਛਮੀ ਬੰਗਾਲ ਦੀਆਂ ਸਰਹੱਦਾਂ ਦਾ ਦਾਇਰਾ 50-50 ਕਿਲੋਮੀਟਰ ਕਰਕੇ ਬੀ.ਐਸ.ਐਫ ਹਵਾਲੇ ਕੀਤੇ ਜਾਣ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਸਨੂੰ ਲੋਕ ਬੁਰੀ ਤਰ੍ਹਾਂ ਨਾਲ ਨਕਾਰ ਰਹੇ ਹਨ, ਹੁਣ ਧੱਕੇ ਦੇ ਨਾਲ ਦੇਸ਼ ਦੇ ਸਰਹੱਦੀ ਸੂਬਿਆਂ ਤੇ ਕਬਜ਼ਾ ਕਰਨ ਦੀ ਨੀਤੀ ਤੇ ਆ ਗਈ ਹੈ ਅਤੇ ਉਸੇ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਬੀ.ਐਸ.ਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦੇਸ਼ ਦੇ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਜੋਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ ਜਦਕਿ ਲੱਦਾਖ ਦਾ ਕੁੱਝ ਹਿੱਸਾ ਚੀਨ ਅਤੇ ਅਫਗਾਨਿਸਤਾਨ ਨਾਲ ਜਾ ਲੱਗਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਚੀਨ ਦੇ ਨਾਲ ਲੱਗਦੇ ਹਨ ਅਤੇ ਉਤਰਾਖੰਡ, ਉਤਰਪ੍ਰਦੇਸ਼, ਬਿਹਾਰ, ਸਿੱਕਿਮ ਤੇ ਪੱਛਮੀ ਬੰਗਾਲ ਨੇਪਾਲ ਦੇ ਨਾਲ ਜਦਕਿ ਸਿੱਕਮ, ਪੱਛਮੀ ਬੰਗਾਲ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਭੂਟਾਨ ਦੇ ਨਾਲ ਵੀ ਲੱਗਦੇ ਹਨ ਅਤੇ ਅਰੁਣਾਚਲ ਪ੍ਰਦੇਸ਼, ਮਣੀਪੁਰ, ਨਾਗਾਲੈਂਡ ਤੇ ਮਿਜ਼ੋਰਮ ਦੀ ਸਰਹੱਦਾਂ ਮਿਆਂਮਾਰ ਦੇ ਨਾਲ ਲੱਗਦੀਆਂ ਹਨ ਅਤੇ ਮਣੀਪੁਰ, ਮੇਘਾਲਿਆ, ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ ਵਰਗੇ ਸੂਬੇ ਬੰਗਲਾਦੇਸ਼ ਦੇ ਨਾਲ ਲੱਗਦੇ ਹਨ। ਇਨ੍ਹਾਂ ਸਾਰੇ 15 ਤੋਂ ਜਿਆਦਾ ਸੂਬਿਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਿਵੇਂ ਹੁਣ 15 ਕਿਲੋਮੀਟਰ ਤੋਂ 50-50 ਕਿਲੋਮੀਟਰ ਤੱਕ ਦਾ ਦਾਇਰਾ ਵਧਾਕੇ ਫੌਜ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਆਪਣਾ ਏਕਾਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਗਈ, ਹੌਲੀ-ਹੌਲੀ ਇਹ 200/500 ਕਿਲੋਮੀਟਰ ਤੱਕ ਵਧਾ ਕੇ ਦੇਸ਼ ਦੇ ਇਹਨਾਂ ਸਰਹੱਦੀ ਇਲਾਕਿਆਂ ਤੇ ਕੇਂਦਰ ਸਰਕਾਰ ਆਪਣਾ ਕਬਜ਼ਾ ਕਰ ਲਵੇਗੀ ਜੋਕਿ ਸੂਬਿਆਂ ਦੀਆਂ ਸਵਿਧਾਨਕ ਤਾਕਤਾਂ ਤੇ ਇਹ ਸਿੱਧੇ ਤੌਰ ਤੇ ਹਮਲਾ ਹੈ।

ਸ. ਗੜ੍ਹੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਿਟਲਰਸ਼ਾਹੀ ਨੀਤੀਆਂ ਤੇ ਚੱਲ ਰਹੀ ਹੈ ਅਤੇ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰ ਖਤਮ ਕਰ ਰਹੀ ਹੈ, ਜਿਸਦੀ ਤਾਜ਼ਾ ਉਦਾਹਰਣ ਪੰਜਾਬ ਹੈ ਜਿੱਥੇ ਸੂਬੇ ਦੇ ਮੁੱਖ ਮੰਤਰੀ ਨੂੰ ਡੀ.ਜੀ.ਪੀ, ਐਡਵੋਕੇਟ ਜਨਰਲ ਅਤੇ ਚੀਫ ਸੈਕਰੇਟ੍ਰੀ ਤੱਕ ਲਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੇ ਅਧਿਕਾਰ ਖਤਮ ਕਰਨ ਦੀ ਨੀਤੀ ਦੇ ਤਹਿਤ ਹੀ ਇਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਅਤੇ ਤਾਜ਼ਾ ਮਾਮਲਾ ਦਾਇਰਾ ਵਧਾਉਣ ਦਾ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਫੌਜਾਂ ਦਾ ਦਾਇਰਾ ਵਧਾਉਣ ਦਾ ਮਕਸਦ ਸਵਿਧਾਨ ਦੇ ਮੂਲ ਢਾਂਚੇ ਨਾਲ ਛੇੜਛਾੜ ਤੇ ਅਣਐਲਾਨੀ ਐਮਰਜੈਂਸੀ ਹੈ ਅਤੇ ਭਾਜਪਾ ਸਾਰਾ ਦੇਸ਼ ਫੌਜਾਂ ਦੇ ਹਵਾਲੇ ਕਰਕੇ ਹਿਟਲਰਸ਼ਾਹੀ ਲਿਆਉਣਾ ਚਾਹੁੰਦੀ ਹੈ ਅਤੇ ਇਹ ਸਭ ਭਾਜਪਾ ਦੀ ਉਸ ਕੱਟੜਪੰਥੀ ਨੀਤੀ ਦਾ ਹਿੱਸਾ ਹੈ ਜਿਹੜੀ ਨਾਗਪੁਰ ਤੋਂ ਚੱਲਦੀ ਹੈ। ਸ. ਜਸਵੀਰ ਸਿੰਘ ਗੜ੍ਹੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸੇ ਵੀ ਕੀਮਤ ਤੇ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੇ ਭਾਜਪਾ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ।


बहुजन समाज पार्टी पंजाब के प्रधान सरदार जसवीर सिंह गढ़ी ने प्रेस नोट जारी करते हुए सर्वप्रथम सभी पंजाबियों और देशवासियों को विजयदशमी की बधाई देते हुए कहा कि हम सभी को सकल्प लेना चाहिए कि देश व प्रदेश में जो बुराई वाली ताकतें हैं, उन्हें हराकर सच का साथ देने वालों का साथ देंगे। सरदार गढ़ी ने केंद्र की भाजपा सरकार द्वारा पंजाब, असम और पश्चिम बंगाल की सरहदों का दायरा 50-50 किलोमीटर तक करके बीएसएफ के हवाले किए जाने पर सख्त ऐतराज जताते हुए कहा कि भारतीय जनता पार्टी, जिसे लोग बुरी तरह से नकार रहे हैं, अब धक्के के साथ देश के सरहदी प्रदेशों पर कब्जा करने की नीति पर आमादा है और उसी का ही परिणाम है कि पंजाब के सरहदी इलाकों को बीएसएफ के हवाले कर दिया गया है।

उन्होंने बताया कि देश के जम्मू-कश्मीर ,लद्दाख, पंजाब, राजस्थान और गुजरात जोकि पाकिस्तान की सरहद के साथ लगते प्रदेश हैं जबकि लद्दाख का कुछ हिस्सा चीन और अफगानिस्तान के साथ जा सकता है। इसके अलावा हिमाचल प्रदेश, उत्तराखंड, सिक्किम और अरुणाचल प्रदेश चीन के साथ लगते हैं और उत्तराखंड, उत्तर प्रदेश, बिहार, सिक्किम और पश्चिम बंगाल नेपाल की सीमा के साथ सटे हुए प्रदेश हैं जबकि सिक्किम, पश्चिम बंगाल, असम और अरुणाचल प्रदेश भूटान के साथ लगते हैं और अरुणाचल प्रदेश, मणिपुर, नागालैंड, मिजोरम की सरहदें म्यांमार के साथ लगती हैं तथा मणिपुर, मेघालय, पश्चिम बंगाल, असम और त्रिपुरा जैसे प्रदेश बांग्लादेश के साथ लगते हैं। इन सभी 15 से ज्यादा प्रदेशों को केंद्र की भाजपा सरकार द्वारा जैसे अब 15 किलोमीटर से 50-50 किलोमीटर तक का दायरा बढ़ाकर फौज के हवाले कर उसे सभी शक्तियां देकर अपना एकाधिकार को जमाने की कोशिश की गई है, वैसे ही धीरे-धीरे यह 200-500 किलोमीटर तक बढ़ाकर देश के इन सरहदी प्रदेशों पर केंद्र सरकार अपना कब्जा कर लेगी जोकि प्रदेशों की संवैधानिक ताकतों पर सीधे तौर पर हमला है।

सरदार गढ़ी ने कहा कि भारतीय जनता पार्टी, हिटलरशाही नीतियों पर चल रही है और केंद्रीयकरण करके प्रदेशों के अधिकार खत्म कर रही है जिसकी ताजा मिसाल पंजाब है, जहां प्रदेश के मुख्यमंत्री को डीजीपी, एडवोकेट जनरल और चीफ सेक्रेटरी तक लगाने की आज्ञा नहीं है। उन्होंने कहा कि प्रदेशों के अधिकार खत्म करने की नीति के तहत ही ये लोग तीन खेती कानून लेकर आए और ताजा मामला दायरा बढ़ाने का सामने है। उन्होंने कहा कि सरहदों का दायरा बढ़ाने का मकसद संविधान के मूल ढांचे के साथ छेड़छाड़ व अघोषित इमरजेंसी है और भाजपा सारा देश फौज के हवाले करके हिटलरशाही लाना चाहती है और यह सब भाजपा की उस कट्टरपंथी नीति का हिस्सा है जो नागपुर से चलती है।

सरदार जसवीर सिंह गढ़ी ने स्पष्ट करते हुए कहा कि बहुजन समाज पार्टी किसी भी कीमत पर लोकतांत्रिक ढांचे को नुकसान पहुंचाने के भाजपा के मंसूबों को सफल नहीं होने देगी ।

0 comments
bottom of page