top of page
  • globalnewsnetin

ਭਾਰਤੀ ਚੋਣ ਕਮਿਸਨ ਵੱਲੋਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਮੀਡੀਆ ਪ੍ਰਬੰਧਨ ਦੀ ਸਮੀਖਿਆ


ਚੰਡੀਗੜ, : ਭਾਰਤੀ ਚੋਣ ਕਮਿਸਨ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਸੈਫਾਲੀ ਸਰਨ ਵੱਲੋਂ ਪੰਜਾਬ, ਗੋਆ, ਮਣੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ ਵਿੱਚ ਵਿਧਾਨ ਸਭਾ ਦੀਆਂ ਆਗਾਮੀ ਆਮ ਚੋਣਾਂ ਲਈ ਮੀਡੀਆ ਨਾਲ ਸਬੰਧਤ ਮਾਮਲਿਆਂ ਬਾਰੇ ਆਨਲਾਈਨ ਸਮੀਖਿਆ ਮੀਟਿੰਗ ਕੀਤੀ ਗਈ।

ਡਾਇਰੈਕਟਰ ਜਨਰਲ, ਈਸੀਆਈ ਨੇ ਸੂਬਾ/ ਜਲਿਾ ਪੱਧਰ ‘ਤੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ (ਐਮਸੀਐਮਸੀ) ਦੀ ਸਰੰਚਨਾ, ਸਥਾਈ ਮੀਡੀਆ ਸੈੱਲ ਦੀ ਸਥਾਪਨਾ, ਪੇਡ ਨਿਊਜ ਦੀ ਨਿਗਰਾਨੀ, ਚੋਣ ਪ੍ਰਬੰਧਨ ਅਤੇ ਸੋਸਲ ਮੀਡੀਆ ਸੈੱਲ ਦੀ ਨਿਗਰਾਨੀ ਲਈ ਸੀਈਓ/ ਡੀਈਓ ਪੱਧਰ ‘ਤੇ ਮੀਡੀਆ ਮੋਨੀਟਰਿੰਗ ਕੰਟਰੋਲ ਰੂਮ ਦੀ ਸਥਾਪਨਾ ਬਾਰੇ ਸਮੀਖਿਆ ਕੀਤੀ।

ਕਮਿਸਨ ਨੇ ਆਮ ਚੋਣਾਂ ਵਾਲੇ ਸੂਬਿਆਂ ਦੇ ਸਾਰੇ ਸੀਈਓਜ਼ ਨੂੰ ਨਿਯਮਿਤ ਰੂਪ ਵਿੱਚ ਸਵੀਪ ਗਤੀਵਿਧੀਆਂ ਨੂੰ ਅਪਡੇਟ ਕਰਨ ਅਤੇ ਨਿਰਧਾਰਤ ਫਾਰਮੈਟ ਵਿੱਚ ਮੀਡੀਆ ਕਵਰੇਜ ਭੇਜਣ ਦੇ ਨਿਰਦੇਸ ਦਿੱਤੇ।

ਵਧੀਕ ਸੀਈਓ, ਪੰਜਾਬ, ਸ੍ਰੀਮਤੀ ਮਾਧਵੀ ਕਟਾਰੀਆ, ਆਈਏਐਸ ਨੇ ਸਵੀਪ ਅਤੇ ਮੀਡੀਆ ਟੀਮ ਦੇ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲਈ ਸੁਰੂ ਕੀਤੀਆਂ ਗਈਆਂ ਸਵੀਪ ਗਤੀਵਿਧੀਆਂ ਅਤੇ ਮੀਡੀਆ ਮਾਮਲਿਆਂ ਸਬੰਧੀ ਤਿਆਰੀਆਂ ਬਾਰੇ ਕਮਿਸਨ ਨੂੰ ਜਾਣੂ ਕਰਵਾਇਆ।

0 comments
bottom of page