top of page
  • globalnewsnetin

ਸਪੀਕਰ ਵੱਲੋਂ ਗੁਸਾਈਂ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ


ਚੰਡੀਗੜ੍ਹ, : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਾਬਕਾ ਡਿਪਟੀ ਸਪੀਕਰ ਅਤੇ ਸਿਹਤ ਮੰਤਰੀ ਸੱਤਪਾਲ ਗੁਸਾਈਂ (85 ਸਾਲ) ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਗੁਸਾਈਂ ਦਾ ਬੀਤੇ ਕੱਲ੍ਹ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ।

ਰਾਣਾ ਕੇ.ਪੀ. ਸਿੰਘ ਨੇ ਆਪਣੇ ਸ਼ੋਕ ਸੁਨੇਹੇ ਵਿਚ ਸ੍ਰੀ ਗੁਸਾਈਂ ਦੇ ਪਰਿਵਾਰ ਨਾਲ ਹਮਦਰਦੀ ਨਾਲ ਪ੍ਰਗਟਾਵਾ ਕੀਤਾ ਅਤੇ ਸ੍ਰੀ ਗੁਸਾਈਂ ਵੱਲੋਂ ਸਿਆਸੀ ਅਤੇ ਸਮਾਜਕ ਖੇਤਰ ਵਿਚ ਪਾਏ ਸਾਰਥਕ ਯੋਗਦਾਨ ਲਈ ਯਾਦ ਕੀਤਾ। ਉਨ੍ਹਾਂ ਸ੍ਰੀ ਗੁਸਾਈਂ ਦੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਰੱਬ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ `ਚ ਸਥਾਨ ਦੇਵੇ।

0 comments
bottom of page