top of page
  • globalnewsnetin

Ravneet Bittu will appear before SC Commission on June 21,ਰਵਨੀਤ ਸਿੰਘ ਬਿੱਟੂ 21 ਜੂਨ ਨੂੰ ਪੇਸ਼ ਹੋਣਗੇ


Chandigarh, (Gurpreet) Member Parliament Ravneet Singh Bittu, who was summoned by the Punjab State Commission for Scheduled Castes in a case, will appear before the Commission in person on June 21, 2021 at 11:30 am.

Disclosing this here today, the Chairperson of the Commission Mrs. Tejinder Kaur said that Ravneet Bittu had requested the Commission that he has prior scheduled unavoidable engagements on 22nd June 2021 and requested to grant him permission to be present on June 21, 2021 at 11:30 instead of June 22.

Mrs. Tejinder Kaur informed that the request of in this regard has been accepted by the Commission and allowed Mr. Bittu to appear on 21st June 2021.


ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਇੱਕ ਮਾਮਲੇ ਵਿੱਚ ਤਲਬ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ 21 ਜੂਨ 2021 ਨੂੰ ਸਵੇਰੇ 11:30 ਵਜੇ ਕਮਿਸ਼ਨ ਅੱਗੇ ਨਿੱਜੀ ਤੌਰ 'ਤੇ ਪੇਸ਼ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਵਲੋਂ ਕਮਿਸ਼ਨ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ 22 ਜੂਨ 2021ਨੂੰ ਪਹਿਲਾਂ ਤੋਂ ਹੀ ਨਿਸ਼ਚਿਤ ਇਕ ਨਾ ਟਾਲਣਯੋਗ ਕੰਮ ਹੈ ਇਸ ਲਈ ਉਨ੍ਹਾਂ ਨੂੰ 22-06-2021 ਨੂੰ ਸਵੇਰੇ 11:30 ਵਜੇ ਦੀ ਬਜਾਏ 21-06-2021 ਨੂੰ ਸਵੇਰੇ 11:30 ਵਜੇ ਪੇਸ ਹੋਣ ਦੀ ਇਜਾਜ਼ਤ ਦਿੱਤੀ ਜਾਵੇ।


ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੀ ਬੇਨਤੀ ਨੂੰ ਕਮਿਸ਼ਨ ਵਲੋਂ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ 22 ਜੂਨ 2021 ਦੀ ਥਾਂ 21ਜੂਨ 2021 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

0 comments
bottom of page