top of page
  • globalnewsnetin

WSS department to give 3000 Oxygen Concentrators to PHSC : Razia,3000 ਆਕਸੀਜਨ ਕੰਸਨਟਰੇਟਰਜ਼ ਦਿੱਤੇ ਜਾਣਗੇ


First consignment of 500 Ocs handed over to Health System Corporation

Chandigarh, (Gurpreet) In view of the third possible COVID-19 wave and in order to ramp up the oxygen infrastructure in Punjab, the department of Water Supply and Sanitation (WSS) has procured 3000 oxygen concentrators (OC) from international market with assistance of the World Bank. These oxygen concentrators are procured from a leading company and can work at 10 litres per minute (LPM).

Divulging the details, Water Supply and Sanitation Minister Razia Sultana informed that the first consignment of 500 oxygen concentrators has arrived in the State and has been handed over to Punjab Health System Corporation (PHSC) today. The next consignment of 1000 OC's would be received by 15th June and another consignment of 1500 OC's can arrive by 30th June, she added.

The Minister said that the allocation of all these 3000 OC's is being done to District Hospitals SOH's/and CHC's by the Health Department. She expressed that WSS Department has made a small and humble contribution to the State in helping manage the oxygen crisis in the state due to COVID pandemic.


ਤੀਜੀ ਸੰਭਾਵਤ ਕੋਵਿਡ -19 ਲਹਿਰ ਅਤੇ ਪੰਜਾਬ ਵਿਚ ਆਕਸੀਜਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਅੰਤਰਰਾਸ਼ਟਰੀ ਮਾਰਕੀਟ ਤੋਂ 3000 ਆਕਸੀਜਨ ਕੰਸਨਟਰੇਟਰਜ਼ (ਓਸੀ) ਦੀ ਖਰੀਦ ਕੀਤੀ ਹੈ। ਇਹ ਆਕਸੀਜਨ ਕੰਸਨਟਰੇਟਰਜ਼ ਇੱਕ ਮੋਹਰੀ ਕੰਪਨੀ ਤੋਂ ਖਰੀਦੇ ਗਏ ਹਨ ਅਤੇ 10 ਲੀਟਰ ਪ੍ਰਤੀ ਮਿੰਟ (ਐਲਪੀਐਮ) ਦੀ ਸਮਰਥਾ ਨਾਲ ਕੰਮ ਕਰ ਸਕਦੇ ਹਨ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ 500 ਆਕਸੀਜਨ ਕੰਸਨਟਰੇਟਰਜ਼ ਦੀ ਪਹਿਲੀ ਖੇਪ ਸੂਬੇ ਵਿੱਚ ਪਹੁੰਚ ਚੁੱਕੀ ਹੈ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਸੌਂਪ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 1000 ਓ.ਸੀਜ਼. ਦੀ ਅਗਲੀ ਖੇਪ 15 ਜੂਨ ਤੱਕ ਆ ਜਾਵੇਗੀ ਅਤੇ 1500 ਓ.ਸੀਜ਼. ਦੀ ਇਕ ਹੋਰ ਖੇਪ 30 ਜੂਨ ਤੱਕ ਆਉਣ ਦੀ ਸੰਭਾਵਨਾ ਹੈ।


ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ 3000 ਓ.ਸੀਜ਼. ਦੀ ਅਲਾਟਮੈਂਟ ਸਰਕਾਰੀ ਹਸਪਤਾਲਾਂ ਨੂੰ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਕੋਵਿਡ ਮਹਾਂਮਾਰੀ ਕਾਰਨ ਸੂਬੇ ਵਿੱਚ ਆਕਸੀਜਨ ਸੰਕਟ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਇਹ ਨਿਮਾਣਾ ਜਿਹਾ ਯੋਗਦਾਨ ਪਾਇਆ ਹੈ।

0 comments
bottom of page